ਨਵੀਂ ਦਿੱਲੀ- ਮਹਾਕੁੰਭ 'ਚ ਇਸ਼ਨਾਨ ਦੌਰਾਨ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਵੀਡੀਓ ਬਣਾਉਣ ਵਾਲਿਆਂ ਦੀ ਨਿੰਦਾ ਕਰਦੇ ਹੋਏ ਅਦਾਕਾਰਾ ਰਵੀਨਾ ਟੰਡਨ ਨੇ ਕਿਹਾ ਕਿ ਇਹ ਹਰਕਤ ਬੇਹੱਦ ਘਿਨਾਉਣੀ ਹੈ। ਰਵੀਨਾ ਨੇ ਕਿਹਾ ਕਿ ਇਹ ਅਦਾਕਾਰਾ ਲਈ 'ਸੁਕੂਨ ਦਾ ਪਲ' ਸੀ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਇਸ ਨੂੰ ਖ਼ਰਾਬ ਕਰ ਦਿੱਤਾ। 'ਛਾਵਾ' ਸਟਾਰ ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ 24 ਫਰਵਰੀ ਨੂੰ ਆਪਣੀ ਸੱਸ ਵੀਨਾ ਕੌਸ਼ਲ ਨਾਲ ਪ੍ਰਯਾਗਰਾਜ ਗਈ ਸੀ। ਰਵੀਨਾ ਵੀ ਉਸੇ ਦਿਨ ਪ੍ਰਯਾਗਰਾਜ 'ਚ ਸੀ ਅਤੇ ਆਪਣੀ ਧੀ ਰਾਸ਼ਾ ਥਡਾਨੀ ਅਤੇ ਕੈਟਰੀਨਾ ਨਾਲ ਸ਼ਾਮ ਦੀ ਆਰਤੀ ਸਮਾਰੋਹ 'ਚ ਸ਼ਾਮਲ ਹੋਈ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਇਕ ਵਿਅਕਤੀ ਨੂੰ ਇਸ਼ਨਾਨ ਦੇ ਸਮੇਂ ਕੈਟਰੀਨਾ ਦਾ ਵੀਡੀਓ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਉਹ ਵਿਅਕਤੀ ਕਹਿ ਰਿਹਾ ਹੈ,''ਇਹ ਮੈਂ ਹਾਂ, ਇਹ ਮੇਰਾ ਭਰਾ ਹੈ ਅਤੇ ਇਹ ਕੈਟਰੀਨਾ ਕੈਫ।'' ਸ਼ਨੀਵਾਰ ਨੂੰ ਇਕ ਮਨੋਰੰਜਨ ਸਮਾਚਾਰ ਪੋਰਟਲ ਵਲੋਂ ਇੰਸਟਾਗ੍ਰਾਮ 'ਤੇ ਇਸੇ ਵੀਡੀਓ ਨੂੰ ਸ਼ੇਅਰ ਕੀਤਾ ਗਿਆ, ਜਿਸ 'ਤੇ ਰਵੀਨਾ ਨੇ ਟਿੱਪਣੀ ਕੀਤੀ,''ਇਹ ਘਿਨਾਉਣਾ ਹੈ। ਇਸ ਤਰ੍ਹਾਂ ਦੇ ਲੋਕ ਇਕ ਅਜਿਹੇ ਪਲ ਨੂੰ ਖ਼ਰਾਬ ਕਰ ਦਿੰਦੇ ਹਨ, ਜੋ ਸ਼ਾਂਤੀਪੂਰਨ ਅਤੇ ਸਾਰਥਕ ਹੋਣਾ ਚਾਹੀਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹੇ ਹੋਣ ਦੇ ਬਾਵਜੂਦ ਨੌਜਵਾਨ ਨੇ ਕਰਵਾਇਆ ਦੂਜਾ ਵਿਆਹ, 2 ਸਾਲ ਬਾਅਦ ਇੰਝ ਹੋਇਆ ਖੁਲਾਸਾ
NEXT STORY