ਲੰਡਨ- ਇਸ ਮਹੀਨੇ ਦੀ ਸ਼ੁਰੂਆਤ ਤੋਂ ਲਾਪਤਾ 22 ਸਾਲਾ ਭਾਰਤੀ ਵਿਦਿਆਰਥਣ ਦੀ ਲਾਸ਼ ਸਕਾਟਲੈਂਡ ਦੀ ਇਕ ਨਦੀ 'ਚੋਂ ਮਿਲੀ ਹੈ। ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਸਮੀ ਪਛਾਣ ਦੀ ਉਡੀਕ ਕੀਤੀ ਜਾ ਰਹੀ ਹੈ। ਕੇਰਲ ਦੀ ਸੰਤਰਾ ਸਾਜੂ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ 'ਚ ਹੇਰੀਓਟ-ਵਾਟ ਯੂਨੀਵਰਸਿਟੀ 'ਚ ਪੜ੍ਹਦੀ ਸੀ। ਪੁਲਸ ਸਕਾਟਲੈਂਡ ਨੇ ਹਫਤੇ ਦੇ ਅੰਤ 'ਚ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਐਡਿਨਬਰਗ ਦੇ ਨੇੜੇ ਨਿਊਬ੍ਰਿਜ ਨਾਮੀ ਪਿੰਡ ਦੇ ਨੇੜੇ ਇਕ ਨਦੀ 'ਚ ਇਕ ਲਾਸ਼ ਮਿਲੀ। ਪੁਲਸ ਸਕਾਟਲੈਂਡ ਨੇ ਕਿਹਾ,"ਸ਼ੁੱਕਰਵਾਰ 27 ਦਸੰਬਰ 2024 ਨੂੰ ਸਵੇਰੇ 11.55 ਵਜੇ ਪੁਲਸ ਨੇ ਨਿਊਬ੍ਰਿਜ ਦੇ ਕੋਲ ਇਕ ਲਾਸ਼ ਦਾ ਪਤਾ ਲੱਗਾ।'' ਪੁਲਸ ਨੇ ਕਿਹਾ,"ਅਜੇ ਲਾਸ਼ ਦੀ ਰਸਮੀ ਪਛਾਣ ਹੋਣੀ ਬਾਕੀ ਹੈ, ਹਾਲਾਂਕਿ ਸੰਤਰਾ ਸਾਜੂ (22) ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਾਜੂ ਦੀ ਮੌਤ ਸ਼ੱਕੀ ਹਾਲਾਤਾਂ 'ਚ ਹੋਣ ਤੋਂ ਇਨਕਾਰ ਕੀਤਾ ਗਿਆ ਹੈ।''
ਬਿਆਨ 'ਚ ਕਿਹਾ ਗਿਆ ਹੈ ਕਿ ਸਕਾਟਲੈਂਡ ਦੀ 'ਪ੍ਰੋਕਿਊਰੇਟਰ ਫਿਸਕਲ' (ਸਕਾਟਲੈਂਡ 'ਚ ਸਰਕਾਰੀ ਵਕੀਲ) ਅਤੇ ਮੌਤ ਜਾਂਚ ਸੰਸਥਾ ਨੂੰ ਰਿਪੋਰਟ ਭੇਜੀ ਜਾਵੇਗੀ। ਸੀਸੀਟੀਵੀ ਫੁਟੇਜ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਜੂ ਨੂੰ ਆਖਰੀ ਵਾਰ 6 ਦਸੰਬਰ ਦੀ ਸ਼ਾਮ ਲਿਵਿੰਗਸਟਨ ਦੇ ਅਲਮੋਂਡਵੇਲ ਸਥਿਤ ਅਸਦਾ ਸੁਪਰਮਾਰਕੀਟ ਸਟੋਰ 'ਤੇ ਦੇਖਿਆ ਗਿਆ ਸੀ। ਸਾਜੂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਤੁਰੰਤ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਸਾਜੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਸ ਨੂੰ ਸੂਚਿਤ ਕਰਨ। ਸਾਜੂ ਦੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਉਸ ਦਾ ਲਾਪਤਾ ਹੋਣਾ ਉਸ ਦੇ ਸੁਭਾਅ ਦੇ ਉਲਟ ਸੀ ਅਤੇ ਉਹ ਉਸ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਬਰਫ਼ਬਾਰੀ ਕਾਰਨ ਸਿੱਕਮ 'ਚ ਫਸੇ 6 ਸੈਲਾਨੀਆਂ ਨੂੰ ਬਚਾਇਆ ਗਿਆ
NEXT STORY