ਸੀਵਾਨ (ਏਜੰਸੀ)- ਬਿਹਾਰ ਦੇ ਸੀਵਾਨ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰਾਂ ਦੀ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਈ। ਪੁਲਸ ਨੂੰ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਸੂਚਨਾ ਮਿਲੀ ਕਿ ਲਖਨਵੀਗੰਜ ਥਾਣਾ ਖੇਤਰ ਦੇ ਨਵਗੰਜ ਟੋਲਾ ਦੇ ਉਮੇਸ਼ ਰਾਏ ਦੀ ਨਜ਼ਰ ਧੁੰਦਲੀ ਹੋ ਗਈ ਹੈ। ਉਸ ਨੇ ਬੀਤੀ ਰਾਤ ਕੋਈ ਨਸ਼ੀਲੀ ਚੀਜ਼ ਪੀ ਲਈ ਸੀ।
ਇਹ ਵੀ ਪੜ੍ਹੋ: ਹੈਦਰਾਬਾਦ ’ਚ ਆਵਾਜਾਈ ਕੰਟਰੋਲ ਲਈ ਤਾਇਨਾਤ ਹੋਣਗੇ ‘ਟਰਾਂਸਜੈਂਡਰਜ਼’
ਜਾਂਚ ਦੌਰਾਨ ਪਤਾ ਲੱਗਾ ਕਿ ਉਮੇਸ਼ ਰਾਏ ਤੇ ਅਸ਼ੋਕ ਰਾਏ ਨੇ ਅਮਰਜੀਤ ਰਾਏ ਦੇ ਘਰ ਜਾ ਕੇ ਸ਼ੱਕੀ ਜ਼ਹਿਰੀਲੀ ਸ਼ਰਾਬ ਪੀ ਲਈ ਸੀ। ਸਿਹਤ ਵਿਗੜਨ ’ਤੇ ਤਿੰਨਾਂ ਨੂੰ ਸੀਵਾਨ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅਮਰਜੀਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾ ਰਹੇ ਹਿੰਦੂ ਸ਼ਰਧਾਲੂ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ
NEXT STORY