ਪਟਿਆਲਾ : ਅੱਜ ਪੂਰੇ ਦੇਸ਼ ਭਰ 'ਚ ਆਜ਼ਾਦੀ ਦਿਹਾੜੇ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ ਤਾਂ ਉਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ 75 ਮੁਹੱਲਾ ਕਲੀਨਿਕ ਦੇ ਉਦਘਾਟਨ ਕੀਤੇ ਜਾ ਰਹੇ ਜਿਸ ਦੇ ਚਲਦਿਆਂ ਅੱਜ ਪਟਿਆਲਾ 'ਚ ਬਣੇ ਮੁਹੱਲਾ ਕਲੀਨਿਕ ਦਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਦਘਾਟਨ ਕੀਤਾ। ਗੱਲਬਾਤ ਕਰਦਿਆਂ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਅੱਜ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੂਭਕਾਮਨਾਵਾਂ ਦਿੰਦਾ ਹਾਂ।
ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਿਹਤ ਸਹੂਲਤ ਲਈ ਪੰਜਾਬ ਭਰ 'ਚ ਮੁਹੱਲਾ ਕਲੀਨਿਕ ਬਣਾਏ ਜਾਣਗੇ ਜਿੱਥੇ ਉਹ ਆਪਣੀ ਛੋਟੀ ਮੋਟੀ ਬੀਮਾਰੀਆਂ ਦਾ ਇਲਾਜ ਕਰਵਾ ਸਕਣਗੇ ਉਸੇ ਦੇ ਚਲਦਿਆਂ ਅੱਜ ਆਜ਼ਾਦੀ ਦਿਹਾੜੇ ਦੇ ਦਿਨ ਪੰਜਾਬ 'ਚ ਪੰਜਾਬ ਸਰਕਾਰ ਵਲੋਂ 75 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਜਿਸ ਵਿੱਚ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਅਤੇ ਹਰ ਵਰਗ ਦਾ ਇਲਾਜ ਹੋਵੇਗਾ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਨਿਮਿਸ਼ਾ ਮਹਿਤਾ ਦੀ ਅਗਵਾਈ 'ਚ ਕੱਢੀ ਗਈ ਤਿਰੰਗਾ ਯਾਤਰਾ
ਇਸੇ ਦੇ ਨਾਲ ਹੀ ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਸੀ। 300 ਯੂਨਿਟ ਪ੍ਰਤੀ ਮਹੀਨਾ ਵਾਅਦਾ ਵੀ 1 ਜੁਲਾਈ ਨੂੰ ਪੂਰਾ ਕੀਤਾ ਹੈ। ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ ਤਾਂ ਉਹ ਵੀ ਪੂਰੀ ਕੀਤੀ ਹੈ। ਪੰਜਾਬ ਦਾ ਖਜ਼ਾਨਾ ਹੁਣ ਹੌਲੀ-ਹੌਲੀ ਭਰ ਰਿਹਾ ਹੈ। ਐਕਸਾਈਜ਼ ਪਾਲਿਸੀ ਤਹਿਤ ਪਹਿਲਾਂ ਦੀਆਂ ਸਰਕਾਰਾਂ ਸਮੇਂ 6200 ਕਰੋੜ ਆਉਂਦਾ ਸੀ ਪਰ ਹੁਣ ਅਸੀਂ 9600 ਕਰੋੜ ਦਾ ਟਾਰਗੇਟ ਰੱਖਿਆ ਹੈ ਜੋ ਪੂਰਾ ਵੀ ਕਰਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਭਾ ਗਊਸ਼ਾਲਾ ਆਸ਼ਰਮ ’ਚ ਲੰਪੀ ਸਕਿਨ ਬੀਮਾਰੀ ਨਾਲ 17 ਹੋਰ ਗਊਆਂ ਦੀ ਮੌਤ
NEXT STORY