ਪਟਿਆਲਾ (ਗੁਰਪਾਲ)-ਵਾਰਡ ਨੰਬਰ 3 ਵਿਚ ਲੱਗੇ ਗੰਦਗੀ ਦੇ ਢੇਰਾਂ ਤੋਂ ਵਾਰਡ ਦੇ ਵਸਨੀਕ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦਿਆਂ ਭਾਜਪਾ ਦੇ ਇਕਲੌਤੇ ਕੌਂਸਲਰ ਹੈਪੀ ਕਟਾਰੀਆ ਤੋਂ ਇਲਾਵਾ ਸੁਰਿੰਦਰ ਕੁਮਾਰ, ਬਲਬੀਰ ਬਿੱਟੂ, ਰਾਜ ਕੁਮਾਰ, ਹਰਦੇਸ਼ ਕੁਮਾਰ ਤੇ ਬਲਵਿੰਦਰ ਕੁਮਾਰ ਤੋਂ ਇਲਾਵਾ ਵਾਰਡ ਦੇ ਬਹੁਤ ਸਾਰੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਕੋਈ ਵੀ ਸਫਾਈ ਕਰਮਚਾਰੀ ਸਫਾਈ ਕਰਨ ਨਹੀਂ ਆਉਂਦਾ। ਗਲੀਆਂ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਦਬੂ ਕਾਰਨ ਵਾਰਡ ਦੇ ਵਸਨੀਕ ਕਦੇ ਵੀ ਭਿਆਨਕ ਬੀਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਕੌਂਸਲਰ ਨੇ ਦੱਸਿਆ ਕਿ ਸਫਾਈ ਪੱਖੋਂ ਉਸ ਦੇ ਵਾਰਡ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਵਾਰਡ ਵਾਸੀਆਂ ਨੂੰ ਪ੍ਰੇਸ਼ਾਨ ਕਰਨ ਲਈ ਜਾਣ-ਬੁੱਝ ਕੇ ਕਰਮਚਾਰੀ ਸਫਾਈ ਕਰਨ ਲਈ ਨਹੀਂ ਭੇਜੇ ਜਾਂਦੇ। ਉਨ੍ਹਾਂ ਕੌਂਸਲ ਅਧਿਕਾਰੀਆਂ ਤੇ ਕਾਰਜਕਾਰੀ ਪ੍ਰਧਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਰਡ ਨਾਲ ਵਿਤਕਰਾ ਬੰਦ ਨਾ ਕੀਤਾ ਗਿਆ ਤਾਂ ਵਸਨੀਕਾਂ ਨੂੰ ਲੈ ਕੇ ਸੰਘਰਸ਼ ਦੀ ਰੂਪ-ਰੇਖਾ ਉਲੀਕਣਗੇ।
ਕੌਂਸਲਰ ਸਸਤੀ ਸ਼ੋਹਰਤ ਹਾਸਲ ਕਰਨੀ ਚਾਹੁੰਦਾ ਹੈ : ਕਾਰਜਕਾਰੀ ਪ੍ਰਧਾਨ ਇਸ ਮਾਮਲੇ ਸਬੰਧੀ ਜਦੋਂ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਭਜਨ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੌਂਸਲਰ ਵੱਲੋਂ ਲਾਏ ਦੋਸ਼ਾਂ ਨੂੰ ਨਿਰਆਧਾਰ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਕੌਂਸਲਰ ਬੇਹੂਦਾ ਦੋਸ਼ ਲਾ ਕੇ ਸਸਤੀ ਸ਼ੋਹਰਤ ਹਾਸਲ ਕਰਨੀ ਚਾਹੁੰਦਾ ਹੈ। ਸ਼ਹਿਰ ਵਿਚ ਹੋ ਰਹੇ ਵਿਕਾਸ ਕਾਰਨ ਵਿਰੋਧੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ।
ਗੁਰਦੁਆਰਾ ਸ੍ਰੀ ਅਕਾਲਗਡ਼੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ ਸਲਾਨਾ ਸਮਾਗਮ
NEXT STORY