ਪਟਿਆਲਾ (ਜੋਸਨ)–ਹਿੰਦੁਸਤਾਨ ਸ਼ਿਵ ਸੈਨਾ ਦੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਰਾਜ ਪੱਧਰੀ ਮੀਟਿੰਗ ਪਾਰਟੀ ਦੇ ਦਫ਼ਤਰ ਵਿਚ ਆਯੋਜਿਤ ਹੋਈ। ਇਸ ਦਾ ਮਾਰਗ-ਦਰਸ਼ਨ ਵਿਸ਼ੇਸ਼ ਰੂਪ ਵਿਚ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਪਵਨ ਕੁਮਾਰ ਗੁਪਤਾ ਵੱਲੋਂ ਕੀਤਾ ਗਿਆ। ਇਸ ਮੀਟਿੰਗ ਵਿਚ ਜ਼ਿਲਾ ਪਟਿਆਲਾ, ਮੋਗਾ, ਬਠਿੰਡਾ, ਜਲੰਧਰ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਬਰਨਾਲਾ ਅਤੇ ਕਈ ਹੋਰ ਜ਼ਿਲਿਆਂ ਤੋਂ ਹਿੰਦੁਸਤਾਨ ਮਹਿਲਾ ਸੈਨਾ ਦੀ ਨੇਤਾਵਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ, ਪੰਜਾਬ ਉੱਪ-ਪ੍ਰਧਾਨ ਸੰਦੀਪ ਸ਼ਰਮਾ, ਜ਼ਿਲਾ ਸੰਗਰੂਰ ਸ਼ਹਿਰੀ ਵਾਈਸ-ਪ੍ਰਧਾਨ ਸ਼ਸ਼ੀ ਕਾਂਗਡ਼ਾ ਤੇ ਸ਼ਹਿਰੀ ਸਕੱਤਰ ਸੁਮਨ ਸਾਨੀ ਤੋਂ ਇਲਾਵਾ ਇਸ ਵੱਖ-ਵੱਖ ਜ਼ਿਲਿਆਂ ਦੀਆਂ ਮਹਿਲਾ ਅਧਿਕਾਰੀਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜ਼ਿਆਦਾਤਰ ਮਹਿਲਾ ਨੇਤਾਵਾਂ ਨੇ ਸਮਾਜ ਵਿਚ ਮਹਿਲਾਵਾਂ ਪ੍ਰਤੀ ਹੋ ਰਹੇ ਜ਼ੁਲਮ ਤੇ ਅਨਿਆਂ ਬਾਰੇ ਗੱਲਬਾਤ ਕਰਦੇ ਹੋਏ ਪੂਰੇ ਮਹਿਲਾ ਵਰਗ ਨੂੰ ਸੰਗਠਤ ਹੋਣ ਦਾ ਸੱਦਾ ਦਿੱਤਾ। ®ਅੱਜ ਦੀ ਮੀਟਿੰਗ ਦਾ ਮਾਰਗ-ਦਰਸ਼ਨ ਕਰਦੇ ਹੋਏ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਨੇ ਪ੍ਰਗਟ ਕੀਤਾ। ਮੀਟਿੰਗ ਵਿਚ ਹਿੰਦੁਸਤਾਨ ਮਹਿਲਾ ਸੈਨਾ ਦੇ 2 ਮਹਿਲਾ ਨੇਤਾਵਾਂ ਪਾਰਟੀ ਦੇ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ ਅਤੇ ਉੱਪ-ਪ੍ਰਧਾਨ ਸ਼੍ਰੀਮਤੀ ਮਨਦੀਪ ਸ਼ਰਮਾ ਨੂੰ ਵਿਸ਼ੇਸ਼ ਰੂਪ ਵਿਚ ਜ਼ਿੰਮੇਵਾਰੀ ਸੌਂਪੀ ਗਈ ਕਿ ਇਹ ਦੋਵੇਂ ਨੇਤਾ ਪੂਰੇ ਪੰਜਾਬ ਦਾ ਦੌਰਾ ਕਰਨਗੇ। ਹਿੰਦੁਸਤਾਨ ਮਹਿਲਾ ਸੈਨਾ ਦੇ ਬੈਨਰ ਹੇਠ ਮਹਿਲਾ ਸਮਾਜ ਨੂੰ ਸੰਗਠਤ ਕਰਨਗੇ। ਹਿੰਦੁਸਤਾਨ ਮਹਿਲਾ ਸੈਨਾ ਪੰਜਾਬ ਅੰਦਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵੀ ਵੱਡੇ ਪੱਧਰ ’ਤੇ ਯੋਗਦਾਨ ਪਾਵੇਗੀ। ®ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਤਿਹਾਸਕ ਮਹਿਲਾ ਸ਼ਕਤੀ ਜਿਵੇਂ ਕਿ ਜੀਜਾਬਾਈ, ਲਕਸ਼ਮੀ ਬਾਈ ਤੇ ਮਾਈ ਭਾਗੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਯਾਦਗਾਰੀ ਆਯੋਜਨ ਕੀਤੇ ਜਾਣਗੇ।
ਬੂਹੇ ਦੀ ਸਫਾਈ ਲਈ ਕਾਨੂੰਨੀ ਜੰਗ ਜਿੱਤ ਕੇ ਪ੍ਰਸ਼ਾਸਨ ਅੱਗੇ ਬੇਬੱਸ ਹੋਇਆ ਜੰਗ ਸਿੰਘ
NEXT STORY