ਫਤਿਹਗੜ੍ਹ ਸਾਹਿਬ (ਸੁਰੇਸ਼)- ਇਥੋਂ ਦੇ ਗੋਬਿੰਦਗਡ਼੍ਹ ਪਬਲਿਕ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਚੌਥੇ ਅੰਤਰਰਾਸ਼ਟਰੀ ਸੰਮੇਲਨ ਇੰਟਰ ਡਸਿਪਲਿਨਰੀ ਰਿਸਰਚ ਇਨੋਵੇਸ਼ਨ ਇਨ ਸਾਇੰਸ ਐਂਡ ਹਿਊਮੈਨਿਟੀਜ਼ ਵਿਸ਼ੇ ’ਤੇ ਚਰਚਾ ਲਈ ਬਾਲੀ ਇੰਡੋਨੇਸ਼ੀਆ ਵਿਚ ਹੋਏ ਇਕ ਸਮਾਰੋਹ ਵਿਚ ਭਾਗ ਲਿਆ। ਇਸ ਸੰਮੇਲਨ ਦਾ ਪ੍ਰਬੰਧ ਨਹਿਰੂ ਸਾਇੰਸ ਅਤੇ ਆਰਟਸ ਕਾਲਜ ਸਵਾਇਤ ਕੋਇੰਬਟੂਰ ਵਲੋਂ ਕਰਵਾਇਆ ਗਿਆ ਸੀ। ਡਾ. ਪਜਨੀ ਨੇ ਇਸ ਸੰਮੇਲਨ ਦੇ ਪਹਿਲੇ ਦਿਨ ਤਕਨੀਕੀ ਪੱਧਰ ਦੀ ਪ੍ਰਧਾਨਗੀ ਕੀਤੀ ਤੇ ਦੂਜੇ ਦਿਨ ਉਨ੍ਹਾਂ ਨੇ ‘ਫਲਿਪ ਯੂਅਰ ਕਲਾਸ ਰੂਮ’ ਵਿਸ਼ੇ ’ਤੇ ਲੈਕਚਰ ਦਿੰਦੇ ਹੋਏ ਕਿਹਾ ਕਿ ਨਵੀਂ ਵਿਗਿਆਨਕ ਤਕਨੀਕ ਦੀ ਵਰਤੋਂ ਕਰ ਕੇ ਸਿੱਖਿਆ ਤਕਨੀਕ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਕਾਲਜ ਕਮੇਟੀ ਨੇ ਡਾ. ਪਜਨੀ ਨੂੰ ਇਸ ਸੰਮੇਲਨ ਵਿਚ ਭਾਗ ਲੈ ਕੇ ਕਾਲਜ ਦਾ ਨਾਂ ਰੌਸ਼ਨ ਕਰਨ ’ਤੇ ਵਧਾਈ ਦਿੱਤੀ ਹੈ। ਉਕਤ ਸੰਮੇਲਨ ਦੌਰਾਨ ਪੰਜ ਦੇਸ਼ਾਂ ਦੇ 100 ਦੇ ਕਰੀਬ ਵਿਦਵਾਨਾਂ ਨੇ ਭਾਗ ਲਿਆ।
84 ਨਸ਼ੇ ਵਾਲੇ ਟੀਕਿਅਾਂ ਤੇ 84 ਸ਼ੀਸ਼ੀਅਾਂ ਸਣੇ 1 ਕਾਬੂ
NEXT STORY