ਪਟਿਆਲਾ/ਪਾਤੜਾਂ (ਮਾਨ) : ਥਾਣਾ ਸ਼ੰਭੂ ਪੁਲਸ ਨੇ ਸਪੈਸ਼ਲ ਨਾਕਾਬੰਦੀ ਅੰਬਾਲਾ ਤੋਂ ਰਾਜਪੁਰਾ ਰੋਡ ਬਾ-ਹੱਦ ਪਿੰਡ ਮਹਿਤਾਬਗੜ੍ਹ 'ਤੇ ਚੈਕਿੰਗ ਦੌਰਾਨ ਇਕ ਗੱਡੀ ਵਿਚੋਂ 13 ਲੱਖ ਰੁਪਏ ਬਰਾਮਦ ਕੀਤੇ ਹਨ, ਇਸ ਦੌਰਾਨ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਸ਼ੰਭੂ ਦੇ ਮੁੱਖ ਅਫਸਰ ਅਮਨਪਾਲ ਸਿੰਘ ਨੇ ਪੁਲਸ ਟੀਮ ਨਾਲ ਚੈਕਿੰਗ ਦੌਰਾਨ ਗੱਡੀ ਨੰਬਰ HR 19 S 0318 ਨੂੰ ਚੈਕਿੰਗ ਲਈ ਰੋਕਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਸੰਜੇ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 3 ਚਰਖੀ ਦਾਦਰੀ ਹਰਿਆਣਾ ਅਤੇ ਨਾਲ ਦੀ ਸੀਟਾਂ 'ਤੇ ਬੈਠੇ ਵਿਅਕਤੀਆਂ ਨੇ ਆਪਣਾ ਨਾਮ ਦਿਵਾਨ ਚੰਦ ਪੁੱਤਰ ਚੇਲਾ ਰਾਮ ਅਤੇ ਦਿਪਾਸ਼ੂ ਪੁੱਤਰ ਤੁਲਸੀ ਦਾਸ ਵਾਸੀਆਨ ਵਾਰਡ ਨੰਬਰ 10 ਚਰਖੀ ਦਾਦਰੀ ਹਰਿਆਣਾ ਦੱਸਿਆ।
ਇਸ ਦੌਾਰਨ ਉਕਤ ਦੀ ਗੱਡੀ ਚੈੱਕ ਕਰਨ 'ਤੇ ਗੱਡੀ ਵਿਚੋਂ 13 ਲੱਖ ਰੁਪਏ ਬਰਾਮਦ ਹੋਏ ਜਿਸ 'ਤੇ ਲੋੜੀਂਦੀ ਕਾਰਵਾਈ ਲਈ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਪਟਿਆਲਾ ਨੂੰ ਮੌਕੇ 'ਤੇ ਬੁਲਾਇਆ ਗਿਆ। ਸੰਜੇ, ਦਿਵਾਨ ਚੰਦ ਅਤੇ ਦਿਪਾਸ਼ੂ ਉਕਤਾਨ ਵਿਅਕਤੀਆਂ ਨੂੰ ਸਮੇਤ ਬਰਾਮਦ ਕੈਸ਼ ਦੇ ਇਨਕਮਟੈਕਸ ਟੀਮ ਦੇ ਸਪੁਰਦ ਕਰ ਦਿੱਤਾ ਗਿਆ। ਇਨਕਮਟੈਕਸ ਵਿੰਗ ਵਲੋਂ ਕੈਸ਼ ਨੂੰ ਸੀਜ਼ ਕਰਕੇ ਉਕਤ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਮੌਕੇ ਤੋਂ ਫਾਰਗ ਕਰ ਦਿੱਤਾ ਗਿਆ।
ਯੂਨੀਵਰਸਿਟੀ ਹੋਸਟਲ ਦੇ ਮੈੱਸ 'ਚੋਂ ਨਿਲਕਿਆ ਕੀੜਾ, ਵਿਦਿਆਰਥੀਆਂ ਨੇ ਘੇਰਿਆ ਡੀਨ ਦਫ਼ਤਰ
NEXT STORY