ਫਤਹਿਗੜ੍ਹ ਸਾਹਿਬ (ਜੱਜੀ) : ਥਾਣਾ ਬਡਾਲੀ ਆਲਾ ਸਿੰਘ ਪੁਲਸ ਨੇ ਮੱਝਾਂ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋਂ ਕੁਝ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਬਰਾਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਉਸ ਕੋਲ ਸੱਤ ਜੇ. ਸੀ. ਬੀ. ਮਸ਼ੀਨਾਂ ਹਨ, ਜੋ ਰਾਤ ਸਮੇਂ ਉਸ ਦੇ ਘਰ ਦੇ ਬਾਹਰ ਹੀ ਖੜਦੀਆਂ ਹਨ, ਬੀਤੀ ਰਾਤ ਉਸ ਦੇ ਘਰ ਦੇ ਬਾਹਰ ਜੇਸੀਬੀ ਮਸ਼ੀਨਾਂ ਦੇ ਅੱਗੇ ਪਾਉਣ ਵਾਲੇ ਬਾਕਟਾਂ (ਪੰਜਾ) ਵਿਚੋਂ ਦੋ ਬਾਕਟਾਂ ਨਹੀਂ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਮਸ਼ੀਨਾਂ ਦਾ ਸਮਾਨ ਚੋਰੀ ਹੋ ਚੁੱਕਾ ਹੈ ।
ਇਸੇ ਤਰ੍ਹਾਂ ਜਗਦੀਪ ਸਿੰਘ ਪੁੱਤਰ ਦਿਲਬਰ ਸਿੰਘ ਵਾਸੀ ਪਿੰਡ ਬਰਾਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਟਰਾਲੇ ਵੀ ਪਿੰਡ ਤੋਂ ਸਿੰਧੜਾ ਰੋਡ ਪਰ ਬਣੇ ਪੈਟਰੋਲ ਪੰਪ 'ਤੇ ਖੜ੍ਹਦੇ ਹਨ, ਉਨ੍ਹਾਂ ਦੇ ਟਰਾਲਿਆਂ ਦੇ ਵੀ ਸਲਿਪਰ ਜੋ ਕਿ ਟਰਾਲੇ ਵਿਚ ਟਰੈਕਟਰ ਲੋਡ ਕਰਨ ਦੇ ਕੰਮ ਆਉਂਦਾ ਹਨ, ਚੋਰੀ ਹੋ ਗਏ ਹਨ । ਇਸੇ ਤਰ੍ਹਾਂ ਗੁਰਤੇਜ ਸਿੰਘ ਪੁੱਤਰ ਰਾਮਸਰਨ ਸਿੰਘ ਵਾਸੀ ਪਿੰਡ ਤਿੰਬਰਪੁਰ ਨੇ ਵੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਖੇਤੀਬਾੜੀ ਤੇ ਮੱਝਾਂ ਪਾਲਣ ਦਾ ਕੰਮ ਵੀ ਕਰਦਾ ਹੈ । ਉਸ ਦੇ ਕੋਲ 6 ਮੱਝਾਂ ਰੱਖੀਆਂ ਹੋਈਆਂ ਹਨ। ਜਿਨਾਂ ਵਿੱਚੋਂ ਬੀਤੀ ਰਾਤ 2 ਮੱਝਾਂ ਚੋਰੀ ਹੋ ਗਈਆਂ ਹਨ। ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਉਰਫ ਗੁਰੀ ਅਤੇ ਮਨਜੋਤ ਸਿੰਘ ਉਰਫ ਜੋਤਾ ਵਾਸੀ ਪਿੰਡ ਮੀਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇਕ ਜੇਸੀਬੀ ਦਾ ਪੰਜਾ ਵੀ ਬਰਾਮਦ ਕੀਤਾ, ਇਨ੍ਹਾਂ ਤੋਂ ਹੋਰ ਪੁੱਛਕਿੱਛ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ ਦੇ ਦੋ ਸਬ ਇੰਸਪੈਕਟਰਾਂ ਤੇ ਏ. ਐੱਸ. ਆਈ. 'ਤੇ ਵੱਡੀ ਕਾਰਵਾਈ, ਦਰਜ ਹੋਇਆ ਮਾਮਲਾ
NEXT STORY