ਲੁਧਿਆਣਾ ਹਲਕਾ ਆਤਮ ਨਗਰ 'ਚ ਇਕ ਵੱਡਾ ਹਿੱਸਾ ਅਜਿਹਾ ਹੈ, ਜਿਥੇ ਛੋਟੇ ਉਦਯੋਗ ਲੱਗੇ ਹੋਏ ਹਨ। ਇਸੇ ਤਰ੍ਹਾਂ ਘਰਾਂ 'ਚ ਦੁਕਾਨਾਂ ਚੱਲ ਰਹੀਆਂ ਹਨ ਪਰ ਉਨ੍ਹਾਂ ਨੂੰ ਇਹ ਕਹਿ ਕੇ ਨਾਜਾਇਜ਼ ਦੱਸਿਆ ਜਾ ਰਿਹਾ ਹੈ ਕਿ ਉਹ ਰਿਹਾਇਸ਼ੀ ਟੀ. ਪੀ ਸਕੀਮਾਂ ਦਾ ਹਿੱਸਾ ਹਨ। ਹਾਲਾਂਕਿ ਮਾਸਟਰ ਪਲਾਨ 'ਚ ਕਾਫੀ ਹਿੱਸੇ ਨੂੰ ਮਿਕਸ ਲੈਂਡ ਨਿਊਜ਼ ਦੇ ਤੌਰ 'ਤੇ ਮਾਰਕ ਕੀਤਾ ਗਿਆ ਹੈ ਪਰ 7 ਟੀ. ਪੀ. ਸਕੀਮਾਂ ਦੇ ਅਧੀਨ ਆਉਂਦੇ ਅਜਿਹੇ ਏਰੀਏ ਹਨ, ਜਿੱਥੇ ਮੂਲ ਡਿਜ਼ਾਇਨ 'ਚ ਪਾਰਕ ਜਾ ਸੜਕਾ ਦਿਖਾਈਆਂ ਗਈਆਂ ਥਾਂਵਾਂ 'ਤੇ ਨਿਰਮਾਣ ਦਾ ਕਬਜ਼ਾ ਦੱਸ ਕੇ ਕਈ ਵਾਰ ਡਿਗਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਜਿੱਥੇ ਉਦਯੋਗਿਕ ਅਤੇ ਕਮਰਸ਼ਿਅਲ ਇਕਾਈਆਂ ਦੇ ਨਵੇਂ ਨਿਰਮਾਣ ਦੇ ਲਈ ਨਗਰ ਨਿਗਮ ਦੇ ਨਕਸ਼ਾ ਪਾਸ ਕਰਨ ਦੇ ਰੂਪ 'ਚ ਕੋਈ ਮਨਜ਼ੂਰੀ ਨਹੀਂ ਮਿਲਦੀ। ਹਾਲਾਂਕਿ ਬਿਜਲੀ ਕਨੈਕਸ਼ਨ ਦਾ ਲੋਡ ਵਧਾਉਣ ਦੇ ਲਈ ਨਾਨ ਡੇਜੀਗਨੇਟਿਡ ਏਰੀਏ ਦੇ ਤੌਰ 'ਤੇ ਪ੍ਰੋਵੀਜ਼ਨਲ ਐਨ. ਓ. ਸੀ. ਦਿੱਤੀ ਜਾਂਦੀ ਹੈ। ਜਿਸ ਦੀ 2017 'ਚ ਖਤਮ ਹੋ ਰਹੀ ਸੀਮਾ ਨੂੰ ਚੋਣਾਂ ਨੇੜੇ ਆਉਣ 'ਤੇ 5 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਟੀ. ਪੀ. ਸਕੀਮਾਂ ਨੂੰ ਡਰਾਪ ਕਰਨ, ਰੀ ਮੋਡਿਉਲੇਸ਼ਨ ਜਾਂ ਮਿਕਸ ਲੈਂਡ ਨਿਊਜ਼ ਏਰਿਏ 'ਚ ਸ਼ਾਮਲ ਕਰਨ ਦੇ ਮੁੱਦੇ 'ਤੇ ਦਸ਼ਕਾਂ ਬਾਅਦ ਵੀ ਅਮਲ ਨਹੀਂ ਹੋ ਪਾਇਆ। ਜੋ ਕੰਮ ਸਿਰਫ ਜਨਰਲ ਹਾਊਸ 'ਚ ਪ੍ਰਸਤਾਵ ਪਾਸ ਕਰਕੇ ਮੀਟਿੰਗ ਕਰਨ ਦੇ ਮੁੱਦੇ ਤੱਕ ਵੀ ਸੀਮਿਤ ਰਿਹਾ ਹੈ, ਜਿਸ ਦੇ ਤਹਿਤ ਪਬਲਿਕ ਤੋਂ ਮੰਗੇ ਗਏ ਇਤਰਾਜ਼ਾਂ 'ਤੇ ਅੱਗੇ ਦੀ ਕਾਰਵਾਈ ਨਹੀਂ ਹੋ ਰਹੀ।
ਮੁੱਖ ਮੁੱਦਾ
ਹਲਕਾ ਆਤਮ ਨਗਰ ਦਾ ਮੁੱਖ ਮੁੱਦਾ ਅੰਬੇਡਕਰ ਕਲੋਨੀ ਦਾ ਹੈ, ਜਿਹੜੇ ਲੋਕ ਥਾਂ ਦੇ ਕਬਜ਼ੇ ਤੋਂ ਪਹਿਲਾਂ ਬੈਠੇ ਹਨ ਅਤੇ ਹੁਣ ਉਨ੍ਹਾਂ ਨੂੰ ਨਾਜਾਇਜ਼ ਕਬਜ਼ਾ ਮੰਨਦੇ ਆ ਰਹੇ, ਆਏ ਦਿਨਾਂ 'ਚ ਬੁਲਡੋਜਰ ਚਲਾਉਣ ਦਾ ਡਰ ਦਿਖਾਇਆ ਜਾਂਦਾ ਹੈ। ਇਸ ਤੋਂ ਰਾਹਤ ਦਿਲਾਉਣ ਦੇ ਨਾਂ 'ਤੇ ਉਨ੍ਹਾਂ ਲੋਕਾਂ ਤੋਂ ਹਰ ਵਾਰ ਵੋਟਾਂ ਬਟੋਰੀਆਂ ਜਾਂਦੀਆਂ ਹਨ ਪਰ ਇਹ ਵਾਅਦਾ ਪੂਰਾ ਨਹੀਂ ਹੋਇਆ।
ਹਲਕਾ ਆਤਮ ਨਗਰ ਲੁਧਿਆਣਾ : ਸੀਟ ਦਾ ਇਤਿਹਾਸ
NEXT STORY