ਜਲੰਧਰ (ਸੋਨੂੰ ਮਹਾਜਨ)— ਬੁਰੀ ਤਰ੍ਹਾਂ ਨਾਲ ਟੁੱਟੇ ਦਰਵਾਜ਼ੇ ਅਤੇ ਸ਼ੀਸ਼ਿਆਂ ਦੇ ਇਹ ਦ੍ਰਿਸ਼ ਸਿਵਲ ਹਸਪਤਾਲ ਫਗਵਾੜਾ ਦੇ ਹਨ। ਹਸਪਤਾਲ ਦੇ ਬਲੱਡ ਬੈਂਕ ਦੇ ਅੰਦਰ ਹੋਈ ਤੋੜਭੰਨ ਦਾ ਕਾਰਨ ਕੋਈ ਲੜਾਈ ਨਹੀਂ ਹੈ, ਸਗੋਂ ਇਕ ਅਣਜਾਣ ਡਰਾਈਵਰ ਦੀ ਗਲਤ ਡਰਾਈਵਿੰਗ ਦਾ ਨਤੀਜਾ ਹੈ। ਡਰਾਈਵਰ ਵੀ ਕੋਈ ਹੋਰ ਨਹੀਂ ਸਗੋਂ ਹਸਪਤਾਲ ਅੰਦਰਲੀ ਕੰਟੀਨ ਦਾ ਹੀ ਇਕ ਮੁਲਾਜ਼ਮ ਦਿੱਪੂ ਹੈ। ਅਸਲ 'ਚ ਰਾਤ ਨੂੰ ਕਾਰ ਮੋੜਨ ਲੱਗਿਆ ਸੰਤੁਲਨ ਵਿਗੜਨ ਕਾਰਨ ਦਿੱਪੂ ਨੇ ਬ੍ਰੇਕ ਦੀ ਬਜਾਏ ਰੇਸ ਦਬਾ ਦਿੱਤੀ। ਬੇਕਾਬੂ ਹੋਈ ਕਾਰਨ ਹਸਪਤਾਲ ਦੇ ਸ਼ੀਸ਼ੇ ਤੋੜਦੀ ਹੋਈ ਸਿੱਧੇ ਹਪਸਤਾਲ ਦੇ ਬਲੱਡ ਬੈਂਕ ਅੰਦਰ ਜਾ ਵੜੀ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਬਲੱਡ ਬੈਂਕ 'ਚ ਉਸ ਸਮੇਂ ਕੋਈ ਵਿਅਕਤੀ ਮੌਜੂਦ ਨਹੀਂ ਸੀ। ਹਸਪਤਾਲ ਪ੍ਰਸ਼ਾਸਨ ਨੇ ਦਿੱਪੂ ਤੋਂ ਨੁਕਸਾਨ ਦੀ ਭਰਵਾਈ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਪੀ. ਐੱਸ. ਪੀ. ਸੀ. ਐੱਲ. ਦੇ ਇੰਜੀਨੀਅਰ-ਇਨ-ਚੀਫ ਜਗਵੀਰ ਗੋਇਲ ਦੀ ਛੁੱਟੀ
NEXT STORY