ਜਾਡਲਾ, (ਜਸਵਿੰਦਰ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਹਾਬਪੁਰ ਵਿਖੇ ਟਾਇਲਟ ਦੇ ਗਟਰ 'ਚੋਂ ਅੱਜ ਸਵੇਰੇ ਪਿੰਡ ਵਾਸੀਆਂ ਵੱਲੋਂ ਕਰੀਬ ਡੇਢ ਦਰਜਨ ਸੱਪ ਕੱਢੇ ਗਏ। ਮੁੱਖ ਅਧਿਆਪਕ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਕੂਲ ਕਰਮਚਾਰੀ ਲਾਈਟਾਂ ਜਗਾਉਣ ਲਈ ਆਇਆ ਤਾਂ ਗਟਰ 'ਚੋਂ ਉਸ ਨੂੰ ਅਲੱਗ ਤਰ੍ਹਾਂ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਗਟਰ 'ਚ ਦੇਖਿਆ ਤਾਂ ਉਨ੍ਹਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕਈ ਸੱਪ ਵਿਖਾਈ ਦਿੱਤੇ। ਜਦੋਂ ਉਨ੍ਹਾਂ ਗਟਰ 'ਚੋਂ ਸੱਪਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਇਕ-ਇਕ ਕਰ ਕੇ ਉਨ੍ਹਾਂ 15 ਸੱਪ ਕੱਢ ਦਿੱਤੇ। ਸੱਪ ਨਿਕਲਣ ਨਾਲ ਇਲਾਕੇ 'ਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਾਰੇ ਸੱਪ ਸੀਵਰੇਜ ਦੇ ਪਾਈਪ ਰਾਹੀਂ ਅੰਦਰ ਦਾਖਲ ਹੋਏ ਸਨ। ਜੇ ਸਰਦ ਰੁੱਤ ਨਾ ਹੁੰਦੀ ਤਾਂ ਸੱਪਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਣਾ ਸੀ।
ਫਗਵਾੜਾ ਵਿਖੇ ਦੇਰ ਸ਼ਾਮ ਗੋਲ ਚੌਕ 'ਤੇ ਹੋਇਆ ਹੰਗਾਮਾ
NEXT STORY