ਬਠਿੰਡਾ (ਸੁਖਵਿੰਦਰ) — ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲਾਹਣ ਤੇ ਹਰਿਆਣਾ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਖਿਲਾਫ ਮਾਮਲਾ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਥਾਣਾ ਸਦਰ ਵਲੋਂ ਪਿੰਡ ਬੀੜ ਬਹਿਮਣ ਵਿਖੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਹੌਲਦਾਰ ਰਣਧੀਰ ਸਿੰਘ ਵਲੋਂ ਹਰਜਿੰਦਰ ਸਿੰਘ ਵਾਸੀ ਬੀੜ ਬਹਿਮਣ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ 40 ਲੀਟਰ ਲਾਹਣ ਤੇ 20 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
ਇਧਰ, ਥਾਣਾ ਕੋਤਵਾਲੀ ਪੁਲਸ ਦੇ ਐੱਸ. ਆਈ. ਗੁਰਿੰਦਰ ਸਿੰਘ ਵਲੋਂ ਮਾਲ ਰੋਡ ਟੀ-ਪੁਆਇੰਟ ਤੋਂ ਜਗਤਾਰ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰਕੇ 21 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਐਮਰਜੈਂਸੀ ਦੀ ਸੇਵਾ' ਦੇਣ ਵਾਲੀ 108 ਐਂਬੂਲੈਂਸ ਖੁਦ 'ਐਮਰਜੈਂਸੀ ਦੀ ਹਾਲਤ' 'ਚ
NEXT STORY