ਫਾਜ਼ਿਲਕਾ/ਜਲਾਲਾਬਾਦ (ਸੇਤੀਆ) - ਪੰਜਾਬ ਪੁਲਸ ਵੱਲੋਂ ਜ਼ਿਲ੍ਹੇ 'ਚ ਚਲਾਇਆ ਜਾ ਰਿਹਾ ਵੋਮੈਨ ਸੈਲ ਪਰਿਵਾਰਕ ਰਿਸ਼ਤਿਆਂ ਨੂੰ ਕਾਇਮ ਰੱਖਣ 'ਚ ਅਹਿਮ ਉਪਰਾਲੇ ਕਰ ਰਿਹਾ ਹੈ। ਇਹ ਸੈਲ ਨਵੰਬਰ 2017 ਤੋਂ ਲੈ ਕੇ ਜਨਵਰੀ 2018 ਤੱਕ 117 ਜੋੜ੍ਹਿਆਂ (ਪਤੀ-ਪਤਨੀ) ਦੇ ਆਪਸੀ ਤਕਰਾਰ ਦਾ ਸਮਝੌਤਾ ਕਰਵਾ ਕੇ ਉਨ੍ਹਾਂ ਦੇ ਘਰ ਵਸਾਉਣ 'ਚ ਕਾਮਯਾਬ ਹੋਇਆ ਹੈ। ਇਸ ਵੋਮੈਨ ਸੈਲ 'ਚ ਪਰਿਵਾਰਕ ਝਗੜਿਆਂ ਆਦਿ ਦੇ ਕੇਸ ਆਉਣ 'ਤੇ ਕਾਰਵਾਈ ਕਰਕੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਂਦਾ ਹੈ। ਇਹ ਜਾਣਕਾਰੀ ਵੋਮੈਨ ਸੈਲ ਦੀ ਮਹਿਲਾ ਇੰਚਾਰਜ ਸਬ ਇੰਸਪੈਕਟਰ ਵੀਰਾ ਰਾਣੀ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਚਾਰਜ ਸ੍ਰੀਮਤੀ ਰਾਣੀ ਨੇ ਦੱਸਿਆ ਕਿ ਵੋਮੈਨ ਸੈਲ ਨੂੰ ਚਲਾਉਣ ਦਾ ਮੁੱਖ ਮੰਤਵ ਵੱਖ-ਵੱਖ ਤਰ੍ਹਾਂ ਦੇ ਘਰੇਲੂ ਕੇਸਾਂ ਜਿਵੇਂ ਕਿ ਪਰਿਵਾਰਾਂ ਵਿੱਚ ਝਗੜ੍ਹੇ, ਆਪਸੀ ਮਨ-ਮੁਟਾਵ ਤੇ ਦਾਜ-ਦਹੇਜ ਆਦਿ ਕੇਸਾਂ ਦਾ ਨਿਪਟਾਰਾ ਆਪਸੀ ਸਮਝੌਤੇ ਦੁਆਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸੈਲ ਦਾ ਮਕਸਦ ਆਪਸੀ ਪਰਿਵਾਰਕ ਰਿਸ਼ਤਿਆਂ 'ਚ ਆਈ ਖਟਾਸ ਨੂੰ ਦੂਰ ਕਰਕੇ ਦੋਨਾਂ ਪਰਿਵਾਰਾਂ ਨੂੰ ਇਕੱਠੇ ਬੈਠਾ ਕੇ ਸਮਝੌਤਾ ਕਰਵਾ ਕੇ ਘਰ ਵਸਾਉਣ 'ਤੇ ਪਹਿਲ ਦਿੱਤੀ ਜਾਂਦੀ ਹੈ।
ਵੋਮੈਨ ਸੈਲ ਦੇ ਇੰਚਾਰਜ ਵੀਰਾ ਰਾਣੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੈਲ ਵਿਖੇ ਆਪਸੀ ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ ਨਵੰਬਰ 2017 ਮਹੀਨੇ ਦੌਰਾਨ 45 ਕੇਸ, ਦਸੰਬਰ 2017 ਮਹੀਨੇ 31 ਕੇਸ ਅਤੇ ਜਨਵਰੀ 2018 ਵਿੱਚ 41 ਕੇਸਾਂ ਦਾ ਸਮਝੌਤਾ ਕਰਵਾ ਕੇ ਉਨ੍ਹਾਂ ਦੇ ਘਰ ਵਸਾਏ ਗਏ। ਉਨ੍ਹਾਂ ਕਿਹਾ ਕਿ ਸਮਝੌਤਾ ਕਰਵਾਉਣ ਤੋਂ ਬਾਅਦ ਪਤੀ-ਪਤਨੀ (ਜੋੜੇ) ਨੂੰ ਪਹਿਲੇ 10 ਦਿਨਾਂ 'ਚ 1 ਵਾਰ, ਫਿਰ 15 ਦਿਨਾਂ 'ਚ 1 ਵਾਰ ਤੇ ਫਿਰ ਮਹੀਨੇ 'ਚ ਇਕ ਦਿਨ ਵੋਮੈਨ ਸੈਲ ਵਿਖੇ ਜਾ ਕੇ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਂਦੀ ਹੈ ਤਾਂਕਿ ਉਨ੍ਹਾਂ ਦੇ ਘਰ ਵਸਦੇ ਰਹਿਣ।
ਬੀ. ਡੀ. ਪੀ. ਓ. ਗੰਡੀਵਿੰਡ ਨੇ ਇਲਾਕੇ ਦੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
NEXT STORY