ਝਬਾਲ (ਨਰਿੰਦਰ) - ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀਆਂ ਹਦਾਇਤਾਂ 'ਤੇ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਐਮਾਂ ਨੇ ਇਲਾਕੇ ਦੇ ਸਮੂਹ ਦੁਕਾਨਦਾਰਾਂ ਦੀ ਮੀਟਿੰਗ ਬੁੱਧਵਾਰ ਬਲਾਕ ਦਫਤਰ ਗੰਡੀਵਿੰਡ ਵਿਖੇ ਕੀਤੀ। ਇਸ ਮੀਟਿੰਗ 'ਚ ਬੋਲਦਿਆਂ ਬੀ. ਡੀ. ਪੀ. ਓ. ਹਰਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ 'ਚ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ 'ਚ ਯੋਗਦਾਨ ਪਾਉਂਦੇ ਹੋਏ ਪਲਾਸਟਿਕ ਕੈਰੀ ਬੈਗ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਸਾਰੇ ਮਟੀਰੀਅਲ 'ਤੇ ਮੁਕੰਮਲ ਪਬੰਧੀ ਲਗਾਈ ਗਈ ਹੈ। ਕਿਉਂਕਿ ਪਲਾਸਟਿਕ ਦੀ ਵਰਤੋਂ ਨਾਲ ਸੀਵਰੇਜ਼ ਦੇ ਪਾਣੀ 'ਚ ਰੁਕਾਵਟ ਪੈਦਾ ਹੁੰਦੀ, ਜਿਸ ਕਰਕੇ ਗੰਦਾ ਪਾਣੀ ਸੜਕਾਂ ਗਲੀਆਂ 'ਚ ਆ ਜਾਂਦਾ ਹੈ ਅਤੇ ਗੰਦੇ ਪਾਣੀ ਕਾਰਨ ਕਈ ਪ੍ਰਕਾਰ ਦੀਆਂ ਮਾਰੂ ਬਿਮਾਰੀਆਂ ਫੈਲਦੀਆਂ ਹਨ। ਇਸ ਕਰਕੇ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਕੇ ਸਵੱਛ ਭਾਰਤ ਅਭਿਆਨ 'ਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ 20 ਮਾਈਕਰੋਨ ਮੋਟਾਈ ਤੋਂ ਘੱਟ ਅਤੇ ਰੀਸਾਈਕਲਡ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਸਾਰੇ ਮਟੀਰੀਅਲ ਨੂੰ ਛੱਡਕੇ ਬਾਕੀ ਸਾਰੇ ਪਲਾਸਟਿਕ ਸਮਾਨ 'ਤੇ ਪਬੰਧੀ ਲਗਈ ਲਗਾਈ ਹੈ। ਇਸ ਸਮੇ ਇਲਾਕੇ ਦੇ ਹਾਜ਼ਰ ਦੁਕਾਨਦਾਰਾਂ 'ਚ ਪ੍ਰਧਾਨ ਅੰਗਰੇਜ ਸਿੰਘ, ਗੁਰਸਾਹਿਬ ਸਿੰਘ, ਰਾਜਵਿੰਦਰ ਸਿੰਘ ਪੰਨੂ, ਪ੍ਰਦੀਪ ਸਿੰਘ, ਸਤਨਾਮ ਸਿੰਘ ਦੋਦੇ, ਰਸਾਲ ਸਿੰਘ, ਰਣਜੀਤ ਸਿੰਘ, ਸੋਨੂੰ ਸਰਾਂ, ਬਿੱਟੂ ਹਲਵਾਈ, ਮੋਹਨ ਸਿੰਘ, ਜੋਗਿੰਦਰ ਸਿੰਘ ਕਸੇਲ ਆਦਿ ਹਾਜ਼ਰ ਹੋਏ।
ਚੋਰਾਂ ਦਾ ਗਿਰੋਹ ਕਾਬੂ, ਵੱਡੀ ਮਾਤਰਾ 'ਚ ਚੋਰੀ ਦਾ ਸਾਮਾਨ ਬਰਾਮਦ
NEXT STORY