ਹਾਜੀਪੁਰ (ਜੋਸ਼ੀ) : ਹਾਜੀਪੁਰ ਪੁਲਸ ਸਟੇਸ਼ਨ ਵਿਖੇ ਐੱਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ , ਮੁਕੇਸ਼ ਕੁਮਾਰ ਐੱਸ.ਪੀ ਡੀ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਡੀ.ਐੱਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ 'ਤੇ ਧੋਖਾਂ ਧੜੀ ਤੇ ਠੱਗੀ ਕਰਨ ਵਾਲਿਆ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਫੌਜ ਵਿੱਚ ਭਰਤੀ ਕਰਾਉਣ ਦੇ ਝੂਠੇ ਸਬਜਬਾਗ ਦਿਖਾ ਕੇ ਠਗੀ ਕਰਨ 'ਤੇ ਇੱਕ ਔਰਤ ਸਹਿਤ ਤਿੰਨ ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ׀
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦਸਿਆ ਕਿ ਹਾਜੀਪੁਰ ਪੁਲਸ ਦੀ ਏ.ਐੱਸ.ਆਈ ਅਨੀਤਾ ਦੇਵੀ ਵੱਲੋ ਲਕਛਮੀ ਦੇਵੀ ਪਤਨੀ ਸੁਖਵਿੰਦਰ ਸਿੰਘ ਵਾਸੀ ਹਾਜੀਪੁਰ ਦੇ ਬਿਆਨਾਂ 'ਤੇ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ, ਸੀਮਾ ਦੇਵੀ ਪਤਨੀ ਮੁਕੇਸ਼ ਕੁਮਾਰ ਵਾਸੀਆਨ ਰਣਸੋਤਾ ਅਤੇ ਗੋਰਵ ਕੁਮਾਰ ਪੁੱਤਰ ਰਾਮ ਕਰਨ ਵਾਸੀ ਯੁੱਧਾ ਜੱਟਾਂ ਯਮੁਨਾ ਨਗਰ ਸਟੇਟ ਹਰਿਆਂਣਾ ਦੇ ਖਿਲਾਫ਼ ਫੌਜ ਵਿੱਚ ਭਰਤੀ ਕਰਾਉਣ ਲਈ 15 ਲੱਖ ਰੁਪਏ ਦੀ ਠੱਗੀ ਕਰਨ 'ਤੇ ਕੇਸ ਰਜਿਸਟਰ ਕੀਤਾ ਗਿਆਂ। ਇਸ ਮੁਕਦਮੇ ਵਿੱਚ ਸ਼ਾਮਿਲ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ, ਸੀਮਾ ਦੇਵੀ ਪਤਨੀ ਮੁਕੇਸ਼ ਕੁਮਾਰ ਵਾਸੀਆਨ ਰਣਸੋਤਾ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਡੂੰਗਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਤੇ ਮਾਨ ਸਰਕਾਰ ਨੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ, ਪੜ੍ਹੋ TOP-10 ਖ਼ਬਰਾਂ
NEXT STORY