ਬਨੂਡ਼, (ਗੁਰਪਾਲ)- ਥਾਣਾ ਬਨੂਡ਼ ਅਧੀਨ ਪੈਂਦੇ ਕਸਬਾ ਮਾਣਕਪੁਰ ਦੇ 16 ਸਾਲਾ ਨਾਬਾਲਗ ਇਕ ਲਡ਼ਕੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਇਲਾਕੇ ਵਿਚ ਨਸ਼ੇ ਦੇ ਸੌਦਾਗਰਾਂ ਤੇ ਨਸ਼ੇਡ਼ੀਆਂ ਖਿਲਾਫ਼ ਵਿੱਢੀ ਮੁਹਿੰਮ ਕਾਰਨ ਹਡ਼ਕੰਪ ਮਚ ਗਿਆ ਹੈ। ਪਿੰਡ ਅਬਰਾਣਾ ਦੀ ਵਸਨੀਕ ਅੌਰਤ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਤੇ ਹਰਿਆਣਾ ਦਾ ਸੂਬਾ ਪ੍ਰਧਾਨ ਰਾਹੁਲ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਮਾਣਕਪੁਰ ਖਿਲਾਫ਼ ਉਸ ਦੇ ਨੌਜਵਾਨ ਲਡ਼ਕੇ ਨੂੰ ਨਸ਼ੇ ਦਾ ਆਦੀ ਬਣਾਉਣ, ਕਿਡਨੈਪਿੰਗ ਤੇ ਨਾਜਾਇਜ਼ ਹਥਿਆਰ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ ’ਤੇ ਪੁਲਸ ਨੇ ਉਕਤ ਨੌਜਵਾਨ ਖਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਨੇ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਮੋਹਾਲੀ ਦੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ, ਜਿੱਥੋਂ ਥਾਣਾ ਬਨੂਡ਼ ਦੀ ਪੁਲਸ ਨੇ ਉਸ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆਂਦਾ ਸੀ। ਅੱਜ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੇ ਮਾਣਕਪੁਰ ਦੇ ਸਰਕਾਰੀ ਸਕੂਲ ਦੇ ਪਿੱਛੇ ਨਸ਼ੇ ਵਾਲੀਆਂ ਗੋਲੀਆਂ ਤੇ ਟੀਕੇ ਲੁਕਾਏ ਹੋਏ ਹਨ। ਪੁਲਸ ਪਾਰਟੀ ਜਦੋਂ ਦੋਸ਼ੀ ਵੱਲੋਂ ਦੱਸੀ ਥਾਂ ’ਤੇ ਗਈ ਤਾਂ ਉਥੇ ਲੁਕਾਏ ਲਿਫਾਫੇ ’ਚੋਂ 17 ਟੀਕੇ ਤੇ 2340 ਨਸ਼ੇ ਵਾਲੀਆਂ ਗੋਲੀਅਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਰਾਹੁਲ ਤੋਂ ਹਾਲੇ ਉਹ ਕਿੱਥੋਂ ਨਸ਼ੇ ਦੀਆਂ ਗੋਲੀਆਂ ਲਿਆਉਂਦਾ ਸੀ? ਤੇ ਕਿੱਥੇ ਕਿਸ ਨੂੰ ਵੇਚਦਾ ਸੀ? ਤੋਂ ਇਲਾਵਾ ਇਸ ਮਾਮਲੇ ਵਿਚ ਬਹੁਤ ਕੁੱਝ ਹਾਸਲ ਕਰਨ ਵਾਲਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਪੁਲਸ ਨੇ ਉਸ ਦੇ ਹੋਰ ਰਿਮਾਂਡ ਦੀ ਮੰਗ ਕੀਤੀ। ਜੱਜ ਸਾਹਿਬ ਨੇ ਉਸ ਦਾ 2 ਦਿਨ ਦਾ ਹੋਰ ਪੁਲਸ ਰਿਮਾਂਡ ਦੇ ਦਿੱਤਾ।
ਸਾਢੇ 6 ਕਰੋਡ਼ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ
NEXT STORY