ਸੰਗਰੂਰ,(ਵਿਵੇਕ ਸਿੰਧਵਾਨੀ, ਗੋਇਲ)— ਅਮਰੀਕਾ ਭੇਜਣ ਦੇ ਨਾਂ 'ਤੇ 19 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੈੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਚਿੱਤਰ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਖਾਂਗ ਜ਼ਿਲਾ ਪਟਿਆਲਾ ਨੇ 6 ਅਪ੍ਰੈਲ 2017 ਨੂੰ ਐੈੱਸ.ਐੈੱਸ.ਪੀ. ਦਫ਼ਤਰ 'ਚ ਲਿਖਤੀ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੁਪਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਨਵਾਂਗਾਓਂ ਜ਼ਿਲਾ ਸੰਗਰੂਰ, ਜਸਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਜਲੰਧਰ ਨੇ ਮੇਰੇ ਲੜਕੇ ਹਰਵਿੰਦਰ ਸਿੰਘ ਨੂੰ ਅਮਰੀਕਾ ਭੇਜਣ ਬਦਲੇ 25 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੂੰ 23 ਲੱਖ 72000 ਰੁਪਏ ਨਕਦ ਦੇ ਦਿੱਤੇ ਗਏ ਅਤੇ ਲੜਕੇ ਨੂੰ ਅਮਰੀਕਾ ਨਾ ਭੇਜਣ 'ਤੇ 19 ਲੱਖ 60 ਹਜ਼ਾਰ ਰੁਪਏ ਵਾਪਸ ਕਰਨ ਦਾ ਸਮਝੌਤਾ ਹੋ ਗਿਆ। ਬਾਅਦ 'ਚ ਉਨ੍ਹਾਂ ਪੈਸੇ ਵਾਪਸ ਨਹੀਂ ਕੀਤੇ। ਉਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਇਨ੍ਹਾਂ ਦੋਵਾਂ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ।
ਪੰਪ 'ਤੇ ਤੇਲ ਘੱਟ ਪਾਏ ਜਾਣ ਦਾ ਮਾਮਲਾ ਗਰਮਾਇਆ
NEXT STORY