ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਪਾਕਿਸਤਾਨ ਨਾਲ ਦਰਾਮਦ ਅਤੇ ਬਰਾਮਦ ਪੂਰੀ ਤਰ੍ਹਾਂ ਬੰਦ ਹੈ ਅਤੇ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਅਤੇ ਤਾਜ਼ੇ ਮੇਵੇ ਵੀ ਥੋੜ੍ਹੀ ਮਾਤਰਾ 'ਚ ਹੀ ਆ ਰਹੇ ਹਨ, ਉੱਥੇ ਪਾਕਿਸਤਾਨ ਤੋਂ ਆਏ ਚਾਰ ਪਾਕਿਸਤਾਨੀ ਨਾਗਰਿਕ ਅਤੇ 2 ਭਾਰਤੀ ਨਾਗਰਿਕ ਹਨ। ਕਰੀਬ ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ 1.52 ਕਰੋੜ ਰੁਪਏ ਦੀ ਕੀਮਤ ਦਾ 2.55 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ, ਜਿਸ ਨੇ ਕਸਟਮ ਵਿਭਾਗ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵੱਲੋਂ 6 ਮਾਮਲਿਆਂ ਵਿਚ ਇੰਨਾ ਜ਼ਿਆਦਾ ਸੋਨਾ ਜ਼ਬਤ ਕੀਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਦਸੰਬਰ 2018 ਵਿਚ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਸੇਬ ਦੀਆਂ ਪੇਟੀਆਂ ਵਿਚੋਂ 33 ਕਿਲੋ ਸੋਨੇ ਦੀ ਖੇਪ ਜ਼ਬਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਸੋਨਾ ਜ਼ਬਤ ਕਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਰ ਪਹਿਲੀ ਵਾਰ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਤੋਂ ਆਈ. ਸੀ. ਪੀ. ’ਤੇ ਇੰਨਾ ਸੋਨਾ ਫੜਿਆ ਗਿਆ ਹੈ, ਜਿਸ ਕਾਰਨ ਕਸਟਮ ਵਿਭਾਗ ਵੀ ਹੈਰਾਨ ਹੈ। ਹਾਲਾਂਕਿ ਫੜੇ ਗਏ ਸਾਰੇ ਯਾਤਰੀ ਪਾਕਿਸਤਾਨ ਦੇ ਸਨ ਅਤੇ ਸਮੱਗਲਿੰਗ ਦਾ ਕੋਈ ਪਹਿਲੂ ਵੀ ਵਿਭਾਗ ਨੂੰ ਨਜ਼ਰ ਨਹੀਂ ਆ ਰਿਹਾ ਹੈ। ਅਜਿਹੇ 'ਚ ਇਹ ਸੋਨਾ ਕਿੱਥੋਂ ਆਇਆ ਅਤੇ ਕਿਸ ਟੀਚੇ ਨੂੰ ਹਾਸਲ ਕਰਨ ਲਈ ਲਿਆਂਦਾ ਗਿਆ ਸੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ
ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿਚ ਹੈ ਸੋਨਾ ਮਹਿੰਗਾ
ਭਾਰਤ ਦੇ ਮੁਕਾਬਲੇ ਪਾਕਿਸਤਾਨ ਵਿਚ ਸੋਨਾ ਮਹਿੰਗਾ ਹੈ ਅਤੇ ਦੁਬਈ ਜਾਂ ਹੋਰ ਅਰਬ ਦੇਸ਼ਾਂ ਦੇ ਮੁਕਾਬਲੇ ਸੋਨੇ ਦੀ ਗੁਣਵੱਤਾ ਵੀ ਚੰਗੀ ਨਹੀਂ ਹੈ। ਅਜਿਹੇ ਵਿਚ ਪਾਕਿਸਤਾਨ ਤੋਂ ਭਾਰਤ ਵਿਚ ਸੋਨਾ ਲਿਆਉਣਾ, ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਸ਼ਾਇਦ ਕਸਟਮ ਵਿਭਾਗ ਨੇ ਅਤੇ ਡੀ. ਆਰ. ਆਈ. ਵਰਗੀਆਂ ਏਜੰਸੀਆਂ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਸ਼ੱਕ ਕੀਤਾ ਜਾ ਸਕਦਾ ਹੈ ਕਿ ਸੋਨੇ ਦੇ ਸਮੱਗਲਰ ਪਾਕਿਸਤਾਨ ਤੋਂ ਸੋਨਾ ਸਮੱਗਲਿੰਗ ਕਰਨ ਦਾ ਰਾਹ ਲੱਭ ਰਹੇ ਹਨ, ਪਰ ਪਹਿਲੀ ਹੀ ਕੋਸ਼ਿਸ਼ ਵਿਚ ਸਾਰੇ ਪਾਕਿਸਤਾਨੀ ਯਾਤਰੀ ਫੜੇ ਗਏ।
ਕੜਾ, ਚੇਨ ਅਤੇ ਅੰਗੂਠੀ ਵਰਗੇ ਰਵਾਇਤੀ ਗਹਿਣਿਆਂ ਦੇ ਰੂਪ ’ਚ ਸੀ ਸੋਨਾ
ਆਈ. ਸੀ. ਪੀ. ’ਤੇ ਸੋਨਾ ਜ਼ਬਤ ਕਰਨ ਵਾਲੇ ਯਾਤਰੀਆਂ ਤੋਂ ਸਮੱਗਲਿੰਗ ਦਾ ਮੁੱਖ ਤਰੀਕਾ ਸੋਨੇ ਦੀ ਪੇਸਟ ਨਹੀਂ ਹੈ, ਇਸ ਨੂੰ ਗੁਦਾ ਵਿਚ ਲੁਕਾਉਣਾ ਜਾਂ ਕਿਸੇ ਡਿਵਾਈਸ ਦੇ ਰੂਪ ਵਿਚ ਇਸ ਨੂੰ ਲੁਕਾਉਣਾ ਨਹੀਂ ਹੈ, ਸਗੋਂ ਰਵਾਇਤੀ ਗਹਿਣਿਆਂ, ਜਿਵੇਂ ਕਿ ਗੁੱਟ ਵਿਚ ਪਾਏ ਜਾਂਦੇ ਬਰੇਸਲੇਟ, ਗਲੇ ਵਿਚ ਪਾਈਆਂ ਜਾਂਦੀਆਂ ਚੈਨਾਂ, ਹੱਥਾਂ ਵਿਚ ਪਾਈਆਂ ਜਾਣ ਵਾਲੀਆਂ ਮੁੰਦਰੀਆਂ ਦੇ ਰੂਪ ਵਿਚ ਫੜਿਆ ਗਿਆ, ਜੋ ਪਹਿਲੀ ਜਾਂਚ ਵਿਚ ਇਹ ਸਾਬਤ ਕਰਦਾ ਹੈ ਕਿ ਇਹ ਸੋਨਾ ਸਮੱਗਲਿੰਗ ਲਈ ਨਹੀਂ ਲਿਆਂਦਾ ਗਿਆ ਪਰ ਸੋਨਾ ਭਾਰਤ ਵਿਚ ਕਿਸ ਲਈ ਲਿਆਂਦਾ ਗਿਆ ਪਰ ਅੱਜ ਤੱਕ ਕੋਈ ਵੀ ਸੁਰੱਖਿਆ ਏਜੰਸੀ ਇਹ ਪਤਾ ਨਹੀਂ ਲਗਾ ਸਕੀ ਕਿ ਇੰਨਾ ਸੋਨਾ ਕਿਉਂ ਲਿਆਂਦਾ ਗਿਆ।
ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ
ਹਵਾਲਾ ਜਾਂ ਕਿਸੇ ਸਮੱਗਲਰ ਨੂੰ ਭੁਗਤਾਨ ਕਰਨ ਦਾ ਵੀ ਵੱਖਰਾ ਐਂਗਲ
ਸੁਰੱਖਿਆ ਏਜੰਸੀਆਂ ਦੇ ਸਾਹਮਣੇ ਇਹ ਵੀ ਸਵਾਲ ਹੈ ਕਿ ਕੀ ਪਾਕਿਸਤਾਨੀ ਯਾਤਰੀਆਂ ਵੱਲੋਂ ਭਾਰਤ ਲਿਆਂਦਾ ਗਿਆ ਸੋਨਾ ਹਵਾਲਾ ਨੂੰ ਜਾਂ ਕਿਸੇ ਸਮੱਗਲਰ ਨੂੰ ਪੈਸੇ ਦੇਣ ਲਈ ਨਹੀਂ ਲਿਆਂਦਾ ਗਿਆ ਸੀ। ਕਸਟਮ ਵਿਭਾਗ ਦੇ ਰਿਕਾਰਡ ਅਨੁਸਾਰ ਵਿਭਾਗ ਵਿਚ ਅਜਿਹੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ ਸੋਨਾ ਜ਼ਬਤ ਕੀਤਾ ਗਿਆ ਹੋਵੇ। ਆਮ ਤੌਰ ’ਤੇ ਪਾਕਿਸਤਾਨੀ ਯਾਤਰੀਆਂ ਤੋਂ ਪੁਰਾਣੇ ਸਿੱਕੇ, ਮੂਰਤੀਆਂ ਆਦਿ ਹੀ ਜ਼ਬਤ ਕੀਤੀਆ ਗਈਆ ਹਨ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਦੇ ਸਖ਼ਤ ਤੇਵਰ ਦਾ ਅਸਰ : 15 ਦਿਨਾਂ ’ਚ ਬਣੀ ਦਕੋਹਾ ਫਲਾਈਓਵਰ ਦੇ ਦੋਵਾਂ ਸਾਈਡਾਂ ਦੀ ਸਰਵਿਸ ਲੇਨ
ਅਜੇ ਤੱਕ ਫੜਿਆ ਨਹੀਂ ਗਿਆ ਅਫਗਾਨੀ ਸੇਬ ਸੋਨਾ ਭੇਜਣ ਵਾਲਾ ਮਾਸਟਰਮਾਈਂਡ
ਆਈ. ਸੀ. ਪੀ. ਅਟਾਰੀ ’ਤੇ ਸੋਨੇ ਦੀ ਸਮੱਗਲਿੰਗ ’ਤੇ ਨਜ਼ਰ ਮਾਰੀਏ ਤਾਂ 7 ਦਸੰਬਰ 2018 ਨੂੰ ਅਫਗਾਨਿਸਤਾਨ ਤੋਂ ਦਰਾਮਦ ਕੀਤੀਆਂ ਗਈਆਂ ਸੇਬ ਦੀਆਂ ਪੇਟੀਆਂ ਵਿਚੋਂ 33 ਕਿਲੋ ਸੋਨਾ ਫੜਿਆ ਗਿਆ ਸੀ। ਉਸ ਦਾ ਮਾਸਟਰਮਾਈਂਡ ਵੀ ਅਜੇ ਤੱਕ ਕਸਟਮ ਵਿਭਾਗ ਵਲੋਂ ਫੜਿਆ ਨਹੀਂ ਗਿਆ ਹੈ, ਜਦਕਿ ਉਸ ’ਤੇ ਵਿਭਾਗ ਵਲੋਂ ਕੋਫੇਪੁਸਾ ਐਕਟ ਲਗਾਇਆ ਜਾ ਚੁੱਕਿਆ ਹੈ। ਇਸ ਮਾਮਲੇ ਵਿਚ ਛੋਟੇ ਕੋਰੀਅਰਾਂ ਤੋਂ ਇਲਾਵਾ ਕੋਈ ਵੀ ਵੱਡਾ ਸਮੱਗਲਰ ਗ੍ਰਿਫ਼ਤਾਰ ਨਹੀਂ ਹੋਇਆ ਹੈ।
ਹੈਰੋਇਨ ਅਤੇ ਸੋਨੇ ਦੇ ਸਮੱਗਲਰ ਆਈ. ਸੀ. ਪੀ. ’ਤੇ ਲੱਗੇ ਸਕੈਨਰਾਂ ਦੀ ਖ਼ਰਾਬੀ ਦਾ ਫਾਇਦਾ ਉਠਾ ਰਹੇ ਹਨ। ਇਸ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਵਾਰ-ਵਾਰ ਕੇਂਦਰ ਸਰਕਾਰ ਨੂੰ ਰਿਪੋਰਟਾਂ ਭੇਜੀਆਂ ਜਾ ਚੁੱਕੀਆਂ ਹਨ ਅਤੇ ਵਪਾਰੀਆਂ ਵੱਲੋਂ ਵੀ ਆਈ. ਸੀ. ਪੀ. ’ਤੇ ਵਧੀਆ ਕੁਆਲਿਟੀ ਦੇ ਟਰੱਕ ਸਕੈਨਰ ਲਾਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਮੰਡੀਆਂ 'ਚ 2 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, ਪਟਿਆਲਾ ਖ਼ਰੀਦ 'ਚ ਸਭ ਤੋਂ ਅੱਗੇ
NEXT STORY