ਜਲੰਧਰ, (ਮਹੇਸ਼)- ਜਲੰਧਰ ਕੈਂਟ ਦੇ ਮੁਹੱਲਾ ਨੰ. 5 'ਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਇਕ ਔਰਤ ਦੀ ਐਕਟਿਵਾ 'ਚੋਂ ਲੁਟੇਰੇ 2 ਲੱਖ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਰਿਤੂ ਪਤਨੀ ਟੀਟੂ ਵਾਸੀ ਦੀਪ ਨਗਰ, ਥਾਣਾ ਸਦਰ ਜਲੰਧਰ ਦੇ ਨਾਲ ਹੋਈ ਲੁੱਟ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਰਿਤੂ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੇਟੀ ਦੇ ਵਿਆਹ ਲਈ ਅੱਜ ਹੀ ਯੂਕੋ ਬੈਂਕ 'ਚੋਂ ਉਕਤ ਰਾਸ਼ੀ ਕੱਢਵਾਈ ਸੀ। ਉਹ ਮੁਹੱਲਾ ਨੰ. 5 'ਚ ਇਕ ਦੁਕਾਨ 'ਤੇ ਜਿਊਲਰੀ ਤੇ ਹੋਰ ਸਾਮਾਨ ਦੇਖਣ ਗਈ ਸੀ ਕਿ ਲੁਟੇਰਿਆਂ ਨੇ ਉਸ ਦੇ ਪੈਸੇ ਸਕੂਟੀ ਦੀ ਡਿੱਕੀ 'ਚੋਂ ਕੱਢ ਲਏ। ਬਾਹਰ ਆ ਕੇ ਉਸ ਨੇ ਦੇਖਿਆ ਕਿ ਸਕੂਟੀ ਦੀ ਡਿੱਕੀ ਟੁੱਟੀ ਪਈ ਸੀ। ਪੁਲਸ ਦੀ ਜਾਂਚ ਅਨੁਸਾਰ ਮੁਲਜ਼ਮ ਬੈਂਕ ਤੋਂ ਹੀ ਔਰਤ ਦਾ ਪਿੱਛਾ ਕਰਦੇ ਆਏ ਸਨ। ਪੁਲਸ ਨੇ ਦੱਸਿਆ ਕਿ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਉਹ ਜਾਂਚ ਕਰ ਰਹੀ ਹੈ ਤਾਂ ਜੋ ਵਾਰਦਾਤ ਨੂੰ ਟਰੇਸ ਕਰਨ 'ਚ ਪੁਲਸ ਨੂੰ ਮਦਦ ਮਿਲ ਸਕੇ।
ਸਪੋਰਟਸ ਇੰਡਸਟਰੀ ਨੇ ਰਾਤ 12 ਵਜੇ ਫੂਕਿਆ ਜੀ. ਐੱਸ. ਟੀ. ਦਾ ਪੁਤਲਾ
NEXT STORY