ਫਿਰੋਜ਼ਪੁਰ, (ਕੁਮਾਰ)— ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਚੋਰੀ ਦੀ ਕਾਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ, ਜਿਸਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸੀ. ਆਈ. ਏ. ਫਿਰੋਜ਼ਪੁਰ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਰਵਿੰਦਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਕਰਤਾਰ ਸਿੰਘ ਪੁੱਤਰ ਗੁਰਦੇਵ ਸਿੰਘ, ਨਰਿੰਦਰ ਸਿੰਘ ਪੁੱਤਰ ਲਛਮਨ ਅਤੇ ਅਸ਼ੀਸ਼ ਪੁੱਤਰ ਹੀਰਾ ਕਥਿਤ ਰੂਪ ਵਿਚ ਗੱਡੀਆਂ ਚੋਰੀ ਕਰਕੇ ਅੱਗੇ ਵੇਚਦੇ ਹਨ, ਜੋ ਅੱਜ ਵੀ ਗੱਡੀ ਵੇਚਣ ਦੇ ਲਈ ਗਾਹਕ ਦੀ ਤਲਾਸ਼ ਕਰ ਰਹੇ ਹਨ। ਬੀਤੀ ਸ਼ਾਮ ਬਸਤੀ ਮੱਖਣ ਸਿੰਘ ਦੇ ਏਰੀਆ ਵਿਚ ਨਾਕਾਬੰਦੀ ਤੇ ਚੈਕਿੰਗ ਦੌਰਾਨ ਸੀ. ਆਈ. ਏ. ਪੁਲਸ ਪਾਰਟੀ ਨੇ ਕਰਤਾਰ ਸਿੰਘ ਤੇ ਨਰਿੰਦਰ ਸਿੰਘ ਨੂੰ ਇਕ ਕਾਰ ਨੰਬਰ ਪੀ.ਬੀ. 04 ਐੱਨ-5654 ਸਮੇਤ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।
'ਹਾਕੀ ਐਸਟੋਟਰਫ ਸਟੇਡੀਅਮ' ਬਣਿਆ ਪ੍ਰੇਮੀਆਂ ਦੇ ਮਿਲਣ ਤੇ ਨਸ਼ੇੜੀਆਂ ਦੇ ਨਸ਼ਾ ਕਰਨ ਦਾ ਅੱਡਾ
NEXT STORY