ਹੁਸ਼ਿਆਰਪੁਰ (ਅਮਰੀਕ)— ਦਿਲ ਨੂੰ ਵਲੂੰਧਰ ਦੇਣ ਵਾਲੀਆਂ ਇਹ ਤਸਵੀਰਾਂ ਇਥੋਂ ਦੇ ਗੜ੍ਹਸ਼ੰਕਰ ਦੇ ਨਾਲ ਪੈਂਦੇ ਪਿੰਡ ਵਥੋੜੀ ਦੀਆਂ ਹਨ, ਜਿੱਥੇ ਨਦੀ 'ਚ ਨਹਾਉਣ ਗਏ ਦੋ ਸੱਕੇ ਭਰਾਵਾਂ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੰਨੀ ਅਤੇ ਮੋਂਟੀ ਨਾਂ ਦੇ ਦੋਵੇਂ ਨੌਜਵਾਨ ਆਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਬਾਬਾ ਬਾਲ ਬਰੋਟੀ 'ਤੇ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਮੱਥਾ ਟੇਕਣ ਤੋਂ ਪਹਿਲਾਂ ਇਹ ਦੋਵੇਂ ਸਵੇਰੇ 5 ਵਜੇ ਦੇ ਕਰੀਬ ਨਹਾਉਣ ਲਈ ਨਦੀ 'ਚ ਗਏ। ਇਸ ਦੌਰਾਨ ਨਦੀ 'ਚ ਨਹਾਉਂਦੇ ਸਮੇਂ ਵੱਡੇ ਭਰਾ ਸੰਨੀ ਦਾ ਪੈਰ ਫਿਸਲ ਗਿਆ ਤਾਂ ਭਰਾ ਨੂੰ ਡੁੱਬਦਾ ਦੇਖ ਛੋਟੇ ਭਰਾ ਨੇ ਨਦੀ 'ਚ ਛਾਲ ਮਾਰ ਦਿੱਤੀ।
ਨਦੀ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੋਵੇਂ ਭਰਾ ਨਦੀ 'ਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਗੋਤਾਖੋਰਾਂ ਦੀ ਮਦਦ ਦੇ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਨੇੜੇ ਦੇ ਹਸਪਤਾਲ 'ਚ ਲਿਆਂਦਾ ਗਿਆ।
ਦੋਵੇਂ ਭਰਾਵਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਦੌਰਾਨ ਦੋਵੇਂ ਭਰਾਵਾਂ 'ਤੇ ਸਿਹਰਾ ਸਜਾਇਆ ਗਿਆ। ਇਸ ਦੌਰਾਨ ਸਿਹਰੇ 'ਚ ਸੱਜੇ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਸਨ। ਵੱਡੇ ਭਰਾ ਸੰਨੀ ਦੀ ਉਮਰ 23 ਅਤੇ ਛੋਟੇ ਭਰਾ ਮੋਂਟੀ ਦੀ ਉਮਰ 21 ਸਾਲ ਦੀ ਸੀ। ਦੋਵੇਂ ਸੱਕੇ ਭਰਾਵਾਂ ਦੀ ਮੌਤ ਨਾਲ ਇਲਾਕੇ 'ਚ ਕਾਫੀ ਮਾਤਮ ਛਾਇਆ ਛਾਇਆ ਹੋਇਆ ਹੈ।
ਅੱਜ ਖੁੱਲ੍ਹੇ ਸੂਬੇ ਦੇ ਸਾਰੇ ਸਰਕਾਰੀ ਸਕੂਲ, ਚੈਕਿੰਗ ਲਈ ਪੁੱਜੀਆਂ ਟੀਮਾਂ
NEXT STORY