ਹੁਸ਼ਿਆਰਪੁਰ, (ਜ.ਬ.)- ਵੱਖ-ਵੱਖ ਮਾਮਲਿਆਂ 'ਚ ਇਕ ਵਿਅਕਤੀ ਤੇ ਇਕ ਲੜਕੀ ਵੱਲੋਂ ਜ਼ਹਿਰ ਨਿਗਲ ਲੈਣ ਦਾ ਸਮਾਚਾਰ ਮਿਲਿਆ ਹੈ। ਨਨੂੰਆ ਪੁੱਤਰ ਦੇਸੀ ਰਾਮ ਵਾਸੀ ਪਿੰਡ ਨਦੀਮ ਨੇ ਦੱਸਿਆ ਕਿ ਉਹ ਪਿੰਡ 'ਚ ਅਮਰਜੀਤ ਸਿੰਘ ਦੇ ਖੇਤਾਂ 'ਚ ਕੰਮ ਕਰਦਾ ਹੈ। ਬੀਤੀ ਰਾਤ ਉਸ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਰਾਤੀਂ 9 ਵਜੇ ਦੇ ਕਰੀਬ ਉਸ ਨੇ ਖੇਤਾਂ ਵਿਚ ਦਵਾਈ ਪਾਉਣ ਵਾਲੀ ਬੋਤਲ ਨੂੰ ਪਾਣੀ ਸਮਝ ਕੇ ਪੀ ਲਿਆ। ਅਮਰਜੀਤ ਸਿੰਘ ਨੇ ਕਿਹਾ ਕਿ ਹਾਲਤ ਵਿਗੜ ਜਾਣ 'ਤੇ ਨਨੂੰਆ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਭਰਾ ਨੇ ਕੁੱਟਿਆ ਤਾਂ ਜ਼ਹਿਰੀਲੀ ਦਵਾਈ ਨਿਗਲੀ : ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਸਰਾਂ ਟਾਂਡਾ ਨੇ ਦੱਸਿਆ ਕਿ ਉਸ ਦਾ ਆਪਣੀ ਭੈਣ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੇ ਵੱਡੇ ਭਰਾ ਨੇ ਆ ਕੇ ਮਨਦੀਪ ਨੂੰ ਥੱਪੜ ਮਾਰ ਦਿੱਤੇ। ਇਸ ਤੋਂ ਗੁੱਸੇ ਵਿਚ ਆ ਕੇ ਉਸ ਨੇ ਘਰ ਵਿਚ ਰੱਖੀ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਮੌਕੇ 'ਤੇ ਮੌਜੂਦ ਲੜਕੀ ਦੇ ਭਰਾ ਮੁਲਾਇਮ ਸਿੰਘ ਨੇ ਦੱਸਿਆ ਕਿ ਉਸ ਨੇ ਗੁੱਸੇ ਵਿਚ ਆਪਣੀ ਭੈਣ ਨੂੰ 2 ਥੱਪੜ ਮਾਰੇ ਸਨ। ਉਪਰੋਕਤ ਦੋਵਾਂ ਮਾਮਲਿਆਂ 'ਚ ਪੀੜਤਾਂ ਦੇ ਕਹਿਣ 'ਤੇ ਕੋਈ ਪੁਲਸ ਕਾਰਵਾਈ ਨਹੀਂ ਕੀਤੀ ਗਈ।
ਕਾਲਜ ਲੈਕਚਰਾਰਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY