ਹੁਸ਼ਿਆਰਪੁਰ, (ਘੁੰਮਣ)- ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਡੀ. ਏ. ਵੀ. ਕਾਲਜ ਦੇ ਲੈਕਚਰਾਰਾਂ ਨੇ ਯੂਨਿਟ ਪ੍ਰਧਾਨ ਪ੍ਰੋ. ਉਪਦੇਸ਼ ਘਈ ਤੇ ਸਕੱਤਰ ਪ੍ਰੋ. ਜੁਗਲ ਕਿਸ਼ੋਰ ਦੀ ਅਗਵਾਈ 'ਚ ਧਰਨਾ ਦਿੱਤਾ। ਲੈਕਚਰਾਰਾਂ ਨੇ ਸਰਕਾਰ ਦੀਆਂ ਗੈਰ-ਸਰਕਾਰੀ ਸੰਸਥਾਵਾਂ ਪ੍ਰਤੀ ਵਿਰੋਧੀ ਨੀਤੀਆਂ ਤੇ ਮਤਰਏ ਵਤੀਰੇ ਦੀ ਸਖ਼ਤ ਨਿੰਦਾ ਕੀਤੀ।
4 ਮਹੀਨਿਆਂ ਤੋਂ ਨਹੀਂ ਮਿਲੀ ਗ੍ਰਾਂਟ : ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ 4 ਮਹੀਨਿਆਂ ਤੋਂ ਕਾਲਜਾਂ ਨੂੰ ਗ੍ਰਾਂਟ ਨਹੀਂ ਦਿੱਤੀ ਗਈ, ਜਿਸ ਕਾਰਨ ਕਾਲਜ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ।
22 ਨੂੰ ਲਈ ਜਾਵੇਗੀ ਸਮੂਹਿਕ ਛੁੱਟੀ : ਕਾਲਜ ਲੈਕਚਰਾਰਾਂ ਨੇ 22 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ 'ਚ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਉਪਰੰਤ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਲੈਕਚਰਾਰ ਜੰਤਰ-ਮੰਤਰ ਦਿੱਲੀ ਵਿਖੇ ਰੈਲੀ ਕਰਨਗੇ ਅਤੇ ਜੇਲ ਭਰੋ ਅੰਦੋਲਨ ਦਾ ਬਿਗੁਲ ਵਜਾਇਆ ਜਾਵੇਗਾ। ਇਸ ਰੋਸ ਧਰਨੇ ਨੂੰ ਪ੍ਰੋ. ਰਾਜੀਵ ਸ਼ਰਮਾ, ਪ੍ਰੋ. ਸੰਜੀਵ ਘਈ, ਪ੍ਰੋ. ਨਿਸ਼ਾ ਅਤਰੇ ਤੇ ਡਾ. ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪ੍ਰੋ. ਸੰਜੀਵ ਸ਼ਰਮਾ, ਪ੍ਰੋ. ਜਗਦੀਸ਼ ਰਾਜ, ਪ੍ਰੋ. ਪੂਜਾ ਵਸ਼ਿਸ਼ਟ, ਪ੍ਰੋ. ਅਨੀਤਾ, ਪ੍ਰੋ. ਟਰੇਸੀ ਕੋਹਲੀ, ਡਾ. ਸੀ. ਬੀ. ਅਰੋੜਾ, ਡਾ. ਰੂਪਾਕਸ਼ੀ ਬੱਗਾ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਵੀਨਾ, ਪ੍ਰੋ. ਚੰਦਰ ਕਾਂਤਾ, ਪ੍ਰੋ. ਕਮਲਜੀਤ ਕੌਰ, ਡਾ. ਨੀਲਮ ਕਲਸੀ, ਪ੍ਰੋ. ਕਪਿਲ ਚੋਪੜਾ, ਡਾ. ਸੀਮਾ ਚੱਢਾ, ਡਾ. ਨੀਰੂ ਮਹਿਤਾ, ਪ੍ਰੋ. ਮੰਜੀਲ, ਪ੍ਰੋ. ਵਿਸ਼ਾਲ, ਡਾ. ਰੂਬੀ ਜੈਨ, ਪ੍ਰੋ. ਆਰ. ਕੇ. ਖੰਨਾ, ਪ੍ਰੋ. ਗੁਰਵਿੰਦਰ ਕੌਰ, ਹਿਤੇਸ਼ ਆਦਿ ਵੀ ਹਾਜ਼ਰ ਸਨ।
ਗੜ੍ਹਦੀਵਾਲਾ, (ਜਤਿੰਦਰ)-ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਕਾਲਜ ਦੇ ਯੂਨੀਅਨ ਮੈਂਬਰਾਂ ਵੱਲੋਂ ਮੰਗਾਂ ਨੂੰ ਲੈ ਕੇ 2 ਪੀਰੀਅਡਾਂ ਦਾ ਧਰਨਾ ਦਿੱਤਾ ਗਿਆ। ਇਸ ਮੌਕੇ ਪੀ. ਸੀ. ਸੀ. ਟੀ. ਯੂ. ਦੇ ਪੰਜਾਬ ਯੂਨੀਵਰਸਿਟੀ ਦੇ ਏਰੀਆ ਸਕੱਤਰ ਪ੍ਰੋ. ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕਰ ਰਹੀ ਅਤੇ ਬਹਾਨੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਦੇ ਵਿਰੋਧ 'ਚ ਜਲਦੀ ਹੀ ਪੀ. ਸੀ. ਸੀ. ਟੀ. ਯੂ. ਵੱਲੋਂ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੱਧਰ 'ਤੇ ਏ. ਆਈ. ਫੈਕਟੋ ਦੀ ਅਗਵਾਈ ਵਿਚ ਦਿੱਲੀ ਵਿਖੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 4 ਮਹੀਨਿਆਂ ਤੋਂ ਕਾਲਜਾਂ ਨੂੰ ਗ੍ਰਾਂਟ ਜਾਰੀ ਨਹੀਂ ਕੀਤੀ, ਜਿਸ ਕਾਰਨ ਲੈਕਚਰਾਰਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਅਣਏਡਿਡ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਰਵਿਸ ਆਫ ਸਕਿਓਰਿਟੀ ਐਕਟ ਵਿਚ ਸ਼ਾਮਲ ਕੀਤਾ ਜਾਵੇ ਤੇ ਗ੍ਰਾਂਟ-ਇਨ-ਏਡ ਸਕੀਮ ਅਧੀਨ ਕੰਟਰੈਕਟ 'ਤੇ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਪੂਰਾ ਸਕੇਲ ਦਿੱਤਾ ਜਾਵੇ।
ਯੂਨਿਟ ਪ੍ਰਧਾਨ ਪ੍ਰੋ. ਕੇਵਲ ਸਿੰਘ ਨੇ ਇਸ ਮੌਕੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ. ਮਲਕੀਤ ਸਿੰਘ, ਸੰਜੀਵ ਸਿੰਘ, ਦਵਿੰਦਰ ਕੁਮਾਰ, ਦਵਿੰਦਰ ਸੰਦਲ, ਦਿਲਬਾਗ ਸਿੰਘ, ਗੁਰਪਿੰਦਰ ਸਿੰਘ, ਮਲਿਕਾ ਮੰਡ, ਸਤਵੰਤ ਕੌਰ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਰਾਧਿਕਾ ਕਾਲਰਾ ਆਦਿ ਹਾਜ਼ਰ ਸਨ।
ਜਾਂਗਣੀਵਾਲ ਵਿਖੇ ਵੀ ਵਾਪਰੀ ਔਰਤ ਦੇ ਵਾਲ ਕੱਟਣ ਦੀ ਘਟਨਾ
NEXT STORY