ਜਲੰਧਰ, (ਪ੍ਰੀਤ)- ਥਾਣਾ ਨੰ. 1 ਦੀ ਪੁਲਸ ਨੇ ਆਟੋ ਚਾਲਕ ਸਣੇ 2 ਲੋਕਾਂ ਨੂੰ ਸ਼ਰਾਬ ਸਮੱਗਲਿੰਗ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਗ੍ਰਿਫਤਾਰ ਸਮੱਗਲਰਾਂ ਕੋਲੋਂ 176 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਥਾਣਾ ਨੰ. 1 ਦੇ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਆਟੋ ਚਾਲਕ ਸਾਹਿਲ ਉਰਫ ਆਸ਼ੂ ਪੁੱਤਰ ਯਸ਼ਪਾਲ ਅਤੇ ਉਸ ਦੇ ਸਾਥੀ ਗੁਰਪ੍ਰੀਤ ਉਰਫ ਗੋਪੀ ਪੁੱਤਰ ਸੋਮਨਾਥ ਦੋਵੇਂ ਵਾਸੀ ਮੰਡੀ ਕਰਤਾਰਪੁਰ ਨੂੰ ਗ੍ਰਿਫਤਾਰ ਕੀਤਾ।
ਦੋਸ਼ੀਆਂ ਕੋਲੋਂ ਆਟੋ ਵਿਚ ਲੁਕੋਈਆਂ ਗਈਆਂ 176 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਸਨ। ਦੋਸ਼ੀ ਸਮੱਗਲਰਾਂ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਕਾਰਵਾਈ ਕੀਤੀ ਗਈ ਹੈ।
ਅੰਡਰਬ੍ਰਿਜ ਨੇ ਦਿੱਤੀ ਰਾਹਤ ਤਾਂ ਸੋਢਲ ਰੋਡ ਬਣੀ ਆਫਤ
NEXT STORY