ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਥਾਣਾ ਮਾਛੀਵਾੜਾ ਮੁਖੀ ਸੁਰਿੰਦਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ 2 ਵਿਅਕਤੀ ਬੀਰੂ ਵਾਸੀ ਹਵੇਲੀ ਥਾਣਾ ਮਾਹਲਪੁਰ ਤੇ ਇਕਬਾਲ ਖਾਨ ਵਾਸੀ ਸੈਲਾ ਖੁਰਦ ਇੱਕ ਪਲੈਟੀਨਾ ਮੋਟਰਸਾਈਕਲ, ਜੋ ਕਿ ਚੋਰੀ ਦਾ ਹੈ, ਉਸ 'ਤੇ ਸਵਾਰ ਹੋ ਕੇ ਮੱਝਾਂ ਚੋਰੀ ਕਰਨ ਆ ਰਹੇ ਹਨ।
ਸਹਾਇਕ ਥਾਣੇਦਾਰ ਮਾਨ ਸਿੰਘ ਵਲੋਂ ਨਾਕਾਬੰਦੀ ਕਰਕੇ ਇਨ੍ਹਾਂ ਦੋਹਾਂ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਬੀਰੂ ਨੇ ਦੱਸਿਆ ਕਿ ਇਹ ਮੋਟਰਸਾਈਕਲ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਚੋਰੀ ਕੀਤਾ ਹੈ, ਇਸ 'ਤੇ ਉਹ ਕਾਰ ਦਾ ਨੰਬਰ ਲਾ ਕੇ ਮੱਝਾਂ ਚੋਰੀ ਕਰਨ ਦੀ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਇਨ੍ਹਾਂ ਚੋਰਾਂ ਵਲੋਂ ਪਟਿਆਲਾ, ਬਹਾਦਰਗੜ੍ਹ, ਰਾਜਪੁਰਾ ਅਤੇ ਗੰਡਾ ਖੇੜੀ ਵਿਖੇ ਮੱਝਾਂ ਚੋਰੀ ਕਰਨ ਦੀ ਵਾਰਦਾਤਾਂ ਦੇ ਮਾਮਲੇ ਵੀ ਦਰਜ ਹਨ। ਬੀਤੇ ਦਿਨ ਉਹ ਦੋਵੇਂ ਇਸ ਚੋਰੀ ਦੇ ਮੋਟਰਸਾਈਕਲ 'ਤੇ ਮਾਛੀਵਾੜਾ ਇਲਾਕੇ 'ਚ ਆਏ ਸਨ ਤਾਂ ਜੋ ਇੱਥੇ ਪਿੰਡਾਂ 'ਚ ਘੁੰਮ ਕੇ ਮੱਝਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਸਕਣ ਪਰ ਪੁਲਸ ਨੇ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮੱਝਾਂ ਚੋਰੀ ਕਰਨ ਵਾਲਾ 5 ਤੋਂ 7 ਮੈਂਬਰੀ ਗਿਰੋਹ ਹੈ, ਜਿਨ੍ਹਾਂ 'ਚੋਂ 2 ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਕੈਨੇਡਾ ਤੋਂ ਡਿਪੋਰਟ ਹੋਏ 'ਆਪ' ਵਿਧਾਇਕਾਂ ਦੀ ਸੁਣੋ ਸਫਾਈ (ਵੀਡੀਓ)
NEXT STORY