ਬਠਿੰਡਾ, (ਸੁਖਵਿੰਦਰ)- ਮੌੜ ਪੁਲਸ ਨੇ ਇਕ ਫੈਕਟਰੀ ਮਾਲਕ ਨਾਲ ਧੋਖਾਦੇਹੀ ਕਰਨ ਦੇ ਮਾਮਲੇ 'ਚ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਬੁਰਜ ਦੀ ਮਾਨਸ਼ਾਹੀਆ ਇੰਡਸਟਰੀ ਦੇ ਮਾਲਕ ਖੁਸ਼ਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਰਾਜਸਥਾਨ ਦੀ ਇਕ ਕੰਪਨੀ ਨੂੰ ਲਗਭਗ 10 ਲੱਖ ਰੁਪਏ ਦੀਆਂ ਨਵੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਬਜਰੰਗ ਲਾਲ ਅਤੇ ਦੀਪਕ ਕੁਮਾਰ ਨੇ ਉਨ੍ਹਾਂ ਨੂੰ ਨਵੀਆਂ ਮਸ਼ੀਨਾਂ ਦੇ ਬਦਲੇ ਪੁਰਾਣੀਆਂ ਅਤੇ ਗਲਤ ਸਾਈਜ਼ ਦੀਆਂ ਮਸ਼ੀਨਾਂ ਭੇਜ ਦਿੱਤੀਆਂ।
ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਗਲਤ ਮਸ਼ੀਨਾਂ ਭੇਜ ਕੇ ਉਸ ਨਾਲ 10 ਲੱਖ ਦੀ ਠੱਗੀ ਮਾਰੀ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਰਾਜ ਮਿਸਤਰੀ ਨੇ ਕੀਤੀ ਨਾਬਾਲਗਾ ਨਾਲ ਛੇੜਛਾੜ, ਕਾਬੂ
NEXT STORY