ਫਾਜ਼ਿਲਕਾ (ਨਾਗਪਾਲ, ਲੀਲਾਧਰ, ਸੇਤੀਆ) : ਬੀ. ਐੱਸ. ਐੱਫ. ਦੀ 2 ਬਟਾਲੀਅਨ ਨੇ ਬੀਤੀ ਸ਼ਾਮ 7 ਵਜੇ ਫਾਜ਼ਿਲਕਾ ਜ਼ਿਲੇ ਦੀ ਸਰਹੱਦੀ ਨਿਰੀਖਣ ਚੌਕੀ ਐਸ.ਐਸ. ਵਾਲਾ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਨੇੜੇ ਤੋਂ ਭਾਰਤੀ ਸਰਹੱਦ ਵਿਚ ਦਾਖ਼ਲ ਹੋਏ 2 ਪਾਕਿਸਤਾਨੀ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਹੈਰੋਇਨ ਅਤੇ ਹੋਰ ਸਮਾਨ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਜਦੋਂ ਦੋਵੇਂ ਪਿਓ-ਪੁੱਤ ਭਾਰਤੀ ਸਰਹੱਦ ਵਿਚ ਦਾਖ਼ਲ ਹੋਏ ਤਾਂ ਬੀ. ਐੱਸ. ਐੱਫ. ਦੀ ਗਸ਼ਤੀ ਪਾਰਟੀ ਨੇ ਦੋਹਾਂ ਨੂੰ ਫੜ੍ਹ• ਲਿਆ। ਉਕਤ ਦੋਹਾਂ ਪਾਸੋਂ 9 ਪੈਕੇਟਾਂ ਵਿਚ 2.970 ਕਿਲੋ ਹੈਰੋਇਨ, 2 ਚਾਈਨਾ ਮੇਡ 30 ਬੋਰ ਦੀਆਂ ਬਲੈਕ ਕੋਬਰਾ ਪਿਸਤੌਲਾਂ, 4 ਮੈਗਜ਼ੀਨ, 36 ਜ਼ਿੰਦਾ ਰਾਊਂਡ, 2 ਪਾਕਿਸਤਾਨੀ ਮੋਬਾਇਲ, 3 ਪਾਕਿਸਤਾਨੀ ਸਿਮਾਂ, 270 ਰੁਪਏ ਦੀ ਪਾਕਿਸਤਾਨੀ ਕਰੰਸੀ, 118 ਪੈਕੇਟ ਡਲਹਿਲ ਸਿਗਰੇਟ ਅਤੇ 1 ਚਾਕੂ ਬਰਾਮਦ ਕੀਤਾ। ਫੜ੍ਹੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਲਗਭਗ 15 ਕਰੋੜ ਰੁਪਏ ਹੈ।
ਪਾਕਿਸਤਾਨੀ ਪਿਓ-ਪੁੱਤ ਦੀ ਪਛਾਣ ਮੁਹੰਮਦ ਅਸਲਮ ਉਰਫ਼ ਪਹਿਲਵਾਨ (60) ਅਤੇ ਉਸ ਦਾ ਪੁੱਤਰ ਮੁਹੰਮਦ ਸ਼ਕੀਲ ਉਰਫ਼ ਨਾਜ਼ਮ ਅਲੀ (25) ਵਾਸੀ ਪਿੰਡ ਸਬਾਜਕੇ ਥਾਣਾ ਕੰਗਨਪੁਰ ਜ਼ਿਲਾ ਕਸੂਰ ਦੇ ਰੂਪ ਵਿਚ ਹੋਈ। ਦੋਹਾਂ ਦੇ ਖਿਲਾਫ਼ ਥਾਣਾ ਸਦਰ ਜਲਾਲਾਬਾਦ ਤਹਿਤ ਐਨ.ਡੀ.ਪੀ.ਐਸ, ਆਰਮਜ਼ ਅਤੇ ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਾਜ਼ਿਲਕਾ ਦੇ ਐਸ.ਐਸ.ਪੀ. ਕੇਤਨ ਬਾਲੀਰਾਮ ਪਾਟਿਲ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਪੁਲਸ ਫੜ੍ਹੇ ਗਏ ਸਮਾਨ ਅਤੇ ਇਨ੍ਹਾਂ ਦੇ ਸੰਪਰਕ ਸੂਤਰਾਂ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਬੀ. ਐੱਸ. ਐੱਫ. ਦੇ ਡਿਪਟੀ ਕਮਾਂਡੈਂਟ ਜਸਵਿੰਦਰ ਸਿੰਘ, ਆਰ.ਕੇ.ਡਾਗਰ, ਫਾਜ਼ਿਲਕਾ ਦੇ ਡੀ.ਐਸ.ਪੀ. ਨਰਿੰਦਰ ਸਿੰਘ, ਜਲਾਲਾਬਾਦ ਦੇ ਡੀ.ਐਸ.ਪੀ. ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਹੈਰਾਨੀ ਦੀ ਗੱਲ ਇਹ ਰਹੀ ਕਿ ਇਹ ਸਾਰਾ ਸਮਾਨ ਬੀ. ਐੱਸ. ਐੱਫ. ਨੇ ਫੜ੍ਹਿਆ, ਜਦਕਿ ਇਸ ਸਬੰਧ ਵਿਚ ਪੱਤਰਕਾਰ ਸੰਮੇਲਨ ਫਾਜ਼ਿਲਕਾ ਦੇ ਐਸ.ਐਸ.ਡੀ. ਦਫ਼ਤਰ ਵਿਚ ਆਯੋਜਿਤ ਹੋਇਆ। ਸੰਮੇਲਨ ਵਿਚ ਪਾਕਿਸਤਾਨੀ ਪਿਓ-ਪੁੱਤ ਭਾਰਤੀ ਸਰਹੱਦ ਵਿਚ ਕਿਵੇਂ ਦਾਖਲ ਹੋਏ ਅਤੇ ਉਨ੍ਹਾਂ ਦੇ ਕੋਲ ਹਥਿਆਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਇਸ ਦੀ ਵਰਤੋਂ ਨਹੀਂ ਕੀਤੀ ਤਾਂ ਦੋਹਾਂ ਨੇ ਕੋਈ ਸਪੱਸ਼ਟ ਉੱਤਰ ਨਹੀਂ ਦਿੱਤਾ।
'ਭਗਵੰਤ ਮਾਨ' ਵਲੋਂ ਅਸਤੀਫਾ ਵਾਪਸ ਲੈਣ ਤੋਂ ਇਨਕਾਰ
NEXT STORY