ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੀ ਪੁਲਸ ਨੇ 5 ਲੱਖ ਦੀ ਫ਼ਿਰੌਤੀ ਮੰਗਣ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਫੇਜ਼-3 ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਅਜੇ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 18 ਨਵੰਬਰ ਸਵੇਰੇ 9.27 'ਤੇ 5 ਲੱਖ ਦੀ ਫ਼ਿਰੌਤੀ ਲਈ ਉਸ ਨੂੰ ਫੋਨ ਆਇਆ। ਫੋਨ ਕਰਨ ਵਾਲੇ ਸ਼ਖ਼ਸ ਨੇ ਕਿਹਾ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣਗੇ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਨਾਲ ਭਰੀ ਬੱਸ ਦੀਆਂ ਬਰੇਕਾਂ ਫੇਲ੍ਹ, ਲੁਧਿਆਣਾ ਤੋਂ ਘੁੰਮਣ ਗਏ ਸੀ ਮੋਰਨੀ (ਤਸਵੀਰਾਂ)
ਅਗਲੇ ਦਿਨ ਦੋਸ਼ੀ ਨੇ ਦੁਬਾਰਾ ਫੋਨ ਕਰਕੇ ਫ਼ਿਰੌਤੀ ਲਈ ਪੈਸੇ ਲੈਣ ਦੀ ਥਾਂ ਦੱਸ ਕੇ ਫੋਨ ਰੱਖ ਦਿੱਤਾ। ਇੰਨਾ ਹੀ ਨਹੀਂ, ਇਸ਼ ਤੋਂ ਇਕ ਦਿਨ ਬਾਅਦ ਫਿਰ ਦੋਸ਼ੀ ਨੇ ਫੋਨ ਕਰਕੇ ਧਮਕੀਆਂ ਦਿੰਦੇ ਹੋਏ ਫ਼ਿਰੌਤੀ ਮੰਗੀ ਅਤੇ 20 ਨਵੰਬਰ ਨੂੰ ਉਸ ਨੂੰ ਫਿਰ ਬੁਲਾਇਆ। ਇੱਥੇ ਇਕ ਹੋਟਲ ਨੇੜੇ ਪਹਿਲਾਂ ਹੀ ਦੋਸ਼ੀ ਖੜ੍ਹੇ ਸਨ, ਜਿਨ੍ਹਾਂ ਨੇ ਅਜੇ ਪ੍ਰਕਾਸ਼ ਨਾਂ ਲੈ ਕੇ ਆਵਾਜ਼ ਮਾਰੀ ਅਤੇ ਕੋਲ ਆ ਕੇ 2.50 ਲੱਖ ਰੁਪਏ ਲੈ ਲਏ।
ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਵਧੀ ਸਖ਼ਤੀ, ਹਿਮਾਚਲ ਪੁਲਸ ਨੂੰ ਵੀ ਕੀਤਾ ਗਿਆ Alert, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਤੋਂ ਬਾਅਦ ਸ਼ਿਕਾਇਤਕਰਤਾ ਕਾਰ 'ਚ ਬੈਠ ਕੇ ਘਰ ਆ ਗਿਆ ਅਤੇ ਪੁਲਸ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਜਾਂਚ 'ਚ ਲੱਗੀ ਪੁਲਸ ਨੇ 2 ਦੋਸ਼ੀਆਂ ਗੁਰਪ੍ਰੀਤ ਸਿੰਘ ਅਤੇ ਲਖਬੀਰ ਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਕ ਦੋਸ਼ੀ ਅਜੇ ਫ਼ਰਾਰ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਅਜਿਹੀ ਫ਼ਿਰੌਤੀ ਭਰੀਆਂ ਕਾਲਾਂ ਕਈ ਲੋਕਾਂ ਨੂੰ ਆ ਚੁੱਕੀਆਂ ਹਨ। ਅਜਿਹੇ ਦੋਸ਼ੀ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਕੋਲੋਂ ਫ਼ਿਰੌਤੀ ਮੰਗ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ 'ਚ 22 ਨਵੰਬਰ ਨੂੰ ਲੱਗੇਗੀ ਲੋਕ ਅਦਾਲਤ
NEXT STORY