ਬਠਿੰਡਾ : ਇੱਥੋਂ ਬਠਿੰਡਾ-ਬਾਦਲ ਰੋਡ 'ਤੇ ਮੰਗਲਵਾਰ ਨੂੰ ਕੁੜੀਆਂ ਨੂੰ ਫੈਕਟਰੀ ਲਿਜਾ ਰਹੀ ਇਕ ਜੀਪ ਅਚਾਨਕ ਪਲਟੀਆਂ ਖਾ ਗਈਆਂ, ਜਿਸ ਦੌਰਾਨ 2 ਸਕੀਆਂ ਭੈਣਾਂ ਦੀ ਮੌਤ ਹੋ ਗਈ, ਜਦੋਂ ਕਿ ਗੱਡੀ ਦੇ ਡਰਾਈਵਰ ਸਮੇਤ 7 ਕੁੜੀਆਂ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ।
ਜਾਣਕਾਰੀ ਮੁਤਾਬਕ ਪਿੰਡ ਜੀਵਨ ਸਿੰਘ ਵਾਲਾ 'ਚ ਸਥਿਤ ਇਕ ਧਾਗਾ ਫੈਕਟਰੀ 'ਚ ਨੇੜਲੇ ਪਿੰਡ ਦੀਆਂ ਕੁੜੀਆਂ ਕੰਮ ਕਰਦੀਆਂ ਸਨ, ਜਿਨ੍ਹਾਂ ਨੂੰ ਰੋਜ਼ਾਨਾ ਮੱਖਣ ਸਿੰਘ ਨਾਂ ਦਾ ਚਾਲਕ ਪਿੰਡ ਕੋਟਗੁਰੂ ਅਤੇ ਗਹਿਰੀ ਬੁੱਟਰ ਤੋਂ ਲੈ ਕੇ ਆਉਂਦਾ ਸੀ। ਮੰਗਲਵਾਰ ਨੂੰ ਜਦੋਂ ਕੁੜੀਆਂ ਨਾਲ ਭਰੀ ਗੱਡੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਨੇੜੇ ਪੁੱਜੀ ਤਾਂ ਅਚਾਨਕ ਪਲਟ ਗਈ, ਜਿਸ ਕਾਰਨ ਚਾਲਕ ਮੱਖਣ ਸਿੰਘ ਤੋਂ ਇਲਾਵਾ 9 ਕੁੜੀਆਂ ਗੰਭੀਰ ਜ਼ਖਮੀਂ ਹੋ ਗਈਆਂ, ਇਨ੍ਹਾਂ 'ਚੋਂ ਦੋ ਸਕੀਆਂ ਭੈਣਾਂ ਨੇ ਦਮ ਤੋੜ ਦਿੱਤਾ।
ਮ੍ਰਿਤਕ ਕੁੜੀਆਂ ਦੀ ਪਛਾਣ ਅਮਨਦੀਪ ਕੌਰ, ਗੁਰਪ੍ਰੀਤ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਕੋਟਗੁਰੂ ਵਜੋਂ ਹੋਈ ਹੈ। ਮ੍ਰਿਤਕ ਕੁੜੀਆਂ ਦਾ ਪਿਤਾ ਮਜ਼ਦੂਰ ਹੈ ਅਤੇ ਉਸ ਦੇ ਚਾਰ ਬੱਚੇ ਸਨ, ਜਿਨ੍ਹਾਂ 'ਚੋਂ 3 ਲੜਕੀਆਂ ਅਤੇ ਇਕ ਲੜਕਾ ਸੀ। ਫਿਲਹਾਲ ਜੇਰੇ ਇਲਾਜ ਜ਼ਖਮੀਂ ਕੁੜੀਆਂ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਸੜਕ 'ਤੇ ਅਵਾਰਾ ਪਸ਼ੂਆਂ ਦੇ ਆ ਜਾਣ ਕਾਰਨ ਵਾਪਰਿਆ ਹੈ।
ਨੇਤਰਹੀਣ ਭਰਾ ਨੂੰ 'ਟੱਲੀ' ਕਰ, ਨਾਬਾਲਿਗ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY