ਮਲਸੀਆਂ (ਤ੍ਰੇਹਨ) : ਮਲਸੀਆਂ-ਨਕੋਦਰ ਰਾਸ਼ਟਰੀ ਮਾਰਗ 'ਤੇ ਬੀਤੀ ਰਾਤ ਸੰਤ ਵਰਿਆਮ ਸਿੰਘ ਦਹੀਆ ਮੈਮੋਰੀਅਲ ਗਲੋਬਲ ਹਸਪਤਾਲ ਨੇੜੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋ ਗਈ। ਇਸ ਘਟਨਾ 'ਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇਕ ਬੱਚਾ ਅਤੇ ਇਕ ਜਨਾਨੀ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਮੋਟਰਸਾਈਕਲ 'ਤੇ ਨਕੋਦਰ ਵਾਲੇ ਪਾਸਿਓਂ ਮਲਸੀਆਂ ਵੱਲ ਆ ਰਹੇ ਸਨ।
ਇਹ ਵੀ ਪੜ੍ਹੋ : ਸਿੱਧੂ ਦੇ ਹੋਰਡਿੰਗਸ ਤੋਂ ਗਾਇਬ ਹੋਣ ਲੱਗੀ ਫੋਟੋ, ਹੁਣ ਕੈਪਟਨ ਨੇ ਵਰਤਿਆ ਨਵਾਂ ਫਾਰਮੂਲਾ
ਜਦੋਂ ਉਹ ਸੰਤ ਵਰਿਆਮ ਸਿੰਘ ਦਹੀਆ ਯਾਦਗਾਰੀ ਗਲੋਬਲ ਹਸਪਤਾਲ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਅੱਗੇ ਜਾ ਰਹੇ ਦੂਜੇ ਮੋਟਰਸਾਈਕਲ ਨਾਲ ਟਕਰਾ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ 'ਤੇ ਸਵਾਰ ਦੋਵੇਂ ਨੌਜਵਾਨਾਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ। ਦੂਜਾ ਮੋਟਰਸਾਈਕਲ ਜਿਸ ਨੂੰ ਦਲਬੀਰ ਸਿੰਘ (31) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਰਾਏ ਖਾਮ ਚਲਾ ਰਿਹਾ ਸੀ, ਦੇ ਪਿੱਛੇ ਬੈਠੀ ਉਸ ਦੀ ਪਤਨੀ ਬਲਦੀਸ਼ ਕੌਰ (26) ਅਤੇ ਉਨ੍ਹਾਂ ਦਾ 4 ਸਾਲ ਦਾ ਬੱਚਾ ਪ੍ਰਿਤਪਾਲ ਜ਼ਖਮੀ ਹੋ ਗਏ, ਜਦ ਕਿ ਇੱਕ ਸਾਲ ਦਾ ਬੱਚਾ ਸਹਿਜਵੀਰ ਸਿੰਘ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਮੁੰਡੇ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਭੇਜੀ ਵੀਡੀਓ (ਤਸਵੀਰਾਂ)
ਦਲਵੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਜ਼ਖ਼ਮੀ ਵਿਅਕਤੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ। ਹਾਦਸੇ 'ਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਭੋਲਾ (16-17) ਪੁੱਤਰ ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ ਉਰਫ ਸੋਨੂੰ (17-18) ਪੁੱਤਰ ਚਰਨ ਸਿੰਘ ਦੋਵੇਂ ਵਾਸੀ ਪਿੰਡ ਲਾਟੀਆਂਵਾਲ (ਕਪੂਰਥਲਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੰਤਰੀ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ਹੁਣ CBI ਕਰੇਗੀ ਵਜ਼ੀਫ਼ਾ ਘਪਲੇ ਦੀ ਜਾਂਚ
ਮੌਕੇ 'ਤੇ ਪੁੱਜੇ ਏ. ਐਸ. ਆਈ. ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੱਧੂ ਦੇ ਹੋਰਡਿੰਗਸ ਤੋਂ ਗਾਇਬ ਹੋਣ ਲੱਗੀ ਫੋਟੋ, ਹੁਣ ਕੈਪਟਨ ਨੇ ਵਰਤਿਆ ਨਵਾਂ ਫਾਰਮੂਲਾ
NEXT STORY