ਖੰਨਾ, (ਸੁਖਵਿੰਦਰ ਕੌਰ)- ਅੱਜ ਖੰਨਾ ਪੁਲਸ ਵਲੋਂ ਭੁੱਕੀ ਦੀ ਵੱਡੀ ਖੇਪ ਤੇ ਹੈਰੋਇਨ ਬਰਾਮਦ ਕਰਨ ਦੀ ਖਬਰ ਹੈ। ਅੱਜ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਦਿਆਂ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਡੀ. ਐੱਸ. ਪੀ. (ਆਈ) ਰਣਜੀਤ ਸਿੰਘ ਬਦੇਸ਼ਾ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਥਾਣਾ ਸਿਟੀ ਖੰਨਾ-2 ਦੇ ਐੱਸ. ਐੱਚ. ਓ. ਥਾਣੇਦਾਰ ਰਜਨੀਸ਼ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਟੀ-ਪੁਆਇੰਟ ਖੰਨਾ ਖੁਰਦ ਮਾਲੇਰਕੋਟਲਾ ਰੋਡ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਮਾਲੇਰਕੋਟਲਾ ਵਾਲੀ ਸਾਈਡ ਤੋਂ ਇਕ ਕੈਂਟਰ, ਜਿਸਦੀ ਬਾਡੀ ’ਤੇ ਤਰਪਾਲ ਪਾਈ ਹੋਈ ਸੀ, ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਤਾਂ ਚਾਲਕ ਭਗਵਾਨ ਸਿੰਘ ਵਾਸੀ ਮਹੌਲੀ ਕਲਾਂ (ਸੰਗਰੂਰ) ਤੇ ਬੂਟਾ ਸਿੰਘ ਵਾਸੀ ਤਲਾਅ ਮੁਹੱਲਾ ਜੌਲਾਂ ਰੋਡ ਰਾਏਕੋਟ ਦੀ ਤਲਾਸ਼ੀ ਕਰਨ ’ਤੇ ਕੈਂਟਰ ’ਚੋਂ 4 ਕੁਇੰਟਲ 40 ਕਿਲੋ ਭੁੱਕੀ ਬਰਾਮਦ ਹੋਈ।
ਐੱਸ. ਐੱਸ. ਪੀ. ਮਾਹਲ ਨੇ ਅੱਗੇ ਦੱਸਿਆ ਕਿ ਖੰਨਾ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਪ੍ਰਿਸਟਨ ਮਾਲ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਕਰੀਬ ਸਵੇਰੇ 9.40 ਵਜੇ ਚੈਕਿੰਗ ਦੌਰਾਨ ਕਿਸੇ ਵਹੀਕਲ ’ਚੋਂ 2 ਨੌਜਵਾਨ ਉਤਰ ਕੇ ਭੱਜਣ ਲੱਗੇ, ਜਿਨ੍ਹਾਂ ਦੀ ਤਲਾਸ਼ੀ ਕਰਨ ’ਤੇ 25-25 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੀ ਪਛਾਣ ਮਨਦੀਪ ਸਿੰਘ ਵਾਸੀ ਲੁਧਿਆਣਾ ਤੇ ਯੁਵਰਾਜ ਸ਼ਰਮਾ ਵਾਸੀ ਜਮਾਲਪੁਰ ਲੁਧਿਆਣਾ ਵਜੋਂ ਹੋਈ।
ਇਸੇ ਤਰ੍ਹਾਂ ਹੀ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ ਅਤੇ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਇੰਸ. ਹਰਦੀਪ ਸਿੰਘ ਦੀ ਪੁਲਸ ਪਾਰਟੀ ਵੱਲੋਂ ਮੁਖਬਰੀ ਹੋਣ ’ਤੇ ਪੁਰਾਣੇ ਟੋਲ ਪਲਾਜ਼ਾ ਜੀ. ਟੀ. ਰੋਡ ’ਤੇ ਨਾਕਾਬੰਦੀ ਦੌਰਾਨ 2 ਨੌਜਵਾਨਾਂ 75-75 ਗ੍ਰਾਮ ਹੈਰੋਇਨ ਬਰਮਾਦ ਕੀਤੀ, ਜਿਨ੍ਹਾਂ ਦੀ ਪਛਾਣ ਸਤਨਾਮ ਸਿੰਘ ਵਾਸੀ ਮੋਗਾ ਤੇ ਹਰਜਿੰਦਰ ਸਿੰਘ ਵਾਸੀ ਪਿੰਡ ਸੈਦ ਜਲਾਲਪੁਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਮਾਮਲਿਆਂ ’ਚ ਵੱਖ-ਵੱਖ ਧਾਰਾਵਾਂ ਤਹਿਤ ਸਬੰਧਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਾਰੰਭ ਦਿੱਤੀ ਹੈ।
75 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1 ਕਿਲੋ ਨਸ਼ੇ ਵਾਲਾ ਪਦਾਰਥ ਬਰਾਮਦ
NEXT STORY