ਹੁਸ਼ਿਆਰਪੁਰ/ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅੱਤੋਵਾਲ ਦੇ ਇਕ 23 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਾਵਰਕਾਮ ਮਹਿਕਮੇ ਦੇ ਉੱਪ ਮੰਡਲ ਮਰਨਾਈਆਂ ਖੁਰਦ ਵਿਚ ਬਤੌਰ ਕੰਪਲੇਂਟ ਹੈਂਡਲਿੰਗ ਬੁਆਏ (ਸੀ. ਐੱਚ. ਬੀ.) ਕੰਮ ਕਰਦਾ ਸੀ।
ਜਾਣਕਾਰੀ ਦਿੰਦਿਆਂ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਤਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਅੱਤੋਵਾਲ ਦੀ ਮਾਤਾ ਨੇ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਬੀਤੇ ਦਿਨ ਸਵੇਰੇ ਬਿਜਲੀ ਖ਼ਰਾਬ ਹੋਣ ਦੀ ਕੋਈ ਸ਼ਿਕਾਇਤ ਮਿਲੀ ਸੀ। ਜਿਸ ਨੂੰ ਠੀਕ ਕਰਨ ਲਈ ਉਹ ਘਰੋਂ ਗਿਆ ਸੀ। ਸਰਕਾਰੀ ਹਾਈ ਸਕੂਲ ਨੇੜੇ ਲੱਗੇ ਟਰਾਂਸਫਾਰਮਰ ਤੋਂ ਬਿਜਲੀ ਸਪਲਾਈ ਠੀਕ ਕਰਦਿਆਂ ਉਸ ਨੂੰ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਜੋਤੀ ਚੌਂਕ ’ਚ ਨਸ਼ੇ ’ਚ ਟੱਲੀ ਨੌਜਵਾਨ ਦਾ ਹਾਈ ਵੋਲਟੇਜ ਡਰਾਮਾ, ਪੁਲਸ ਦੇ ਵੀ ਛੁੱਟੇ ਪਸੀਨੇ
ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਚੜ੍ਹਦੀ ਜਵਾਨੀ ਵਿਚ ਜਹਾਨੋਂ ਤੁਰ ਗਏ ਪੁੱਤ ਦੀ ਲਾਸ਼ ਵੇਖ ਪਰਿਵਾਰ ਰੋ-ਰੋ ਬੇਹਾਲ ਹੋ ਗਿਆ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਸਬੰਧੀ ਹਾਈਕੋਰਟ ’ਚ ਚੁਣੌਤੀ, ਪੰਜਾਬ ਸਰਕਾਰ ਨੂੰ ਜਾਰੀ ਹੋਇਆ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਰ-ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ
NEXT STORY