ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਚ ਤਲਾਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 24 ਪੁੜੀਆਂ ਤੰਬਾਕੂ, 12 ਕੂਲ ਲਿਪਾਂ, 10 ਹੀਟਰ ਸਪਰਿੰਗ, 5 ਡਾਟਾ ਕੇਬਲ, 2 ਮੋਬਾਈਲ ਚਾਰਜਰ, 11 ਬੰਡਲ ਬੀੜੀਆਂ ਅਤੇ 360 ਚਿੱਟੇ ਰੰਗ ਦੀਆਂ ਗੋਲੀਆਂ ਨਸ਼ੀਲੀਆਂ, 2 ਟੱਚ ਫੋਨ ਸਮੇਤ ਸਿਮ ਬਰਾਮਦ ਕੀਤੇ ਹਨ, ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀ ਦਾ ਕਹਿਰ ਜਾਰੀ! ਹੁਣ ਰਾਤ ਨੂੰ ਵੀ ਨਹੀਂ ਮਿਲ ਰਹੀ ਰਾਹਤ
ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਅਤੇ ਸੁਨੀਲ ਕੁਮਾਰ ਵੱਲੋਂ ਜੇਲ੍ਹ ਅੰਦਰ ਮੌਜੂਦ ਵੱਖ-ਵੱਖ ਬੈਰਕਾਂ ਦੀ ਅਚਾਨਕ ਲਈ ਗਈ ਤਲਾਸ਼ੀ ਦੌਰਾਨ ਉਸ ਵਿਚੋਂ 24 ਪੁੜੀਆਂ ਤੰਬਾਕੂ, 12 ਕੂਲ ਲਿਪਾਂ, 10 ਹੀਟਰ ਸਪਰਿੰਗ, 5 ਡਾਟਾ ਕੇਬਲ, 2 ਮੋਬਾਈਲ ਚਾਰਜਰ, 11 ਬੰਡਲ ਬੀੜੀਆਂ ਅਤੇ 360 ਚਿੱਟੇ ਰੰਗ ਦੀਆਂ ਗੋਲੀਆਂ ਨਸ਼ੀਲੀਆਂ, 2 ਟੱਚ ਫੋਨ ਸਮੇਤ ਸਿਮ ਬਰਾਮਦ ਹਨ, ਜਿਸ ਸਬੰਧੀ ਇਹ ਸਾਰੀ ਜਾਣਕਾਰੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ 'ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਸਹਾਇਕ ਸੁਪਰਡੈਂਟਾਂ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਸਨੈਚਰ ਵਿਚਾਲੇ ਚੱਲੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਿੰਡ ਵਾਸੀਆਂ ਨੂੰ ਸ਼ਿਕਾਰ ਬਣਾ ਰਹੇ ਨੇ ਜੰਗਲੀ ਸੂਰ!' ਵਿਧਾਨ ਸਭਾ 'ਚ ਚੁੱਕਿਆ ਗਿਆ ਮੁੱਦਾ
NEXT STORY