ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ (ਆਰ. ਐਲ. ਏ.) ਵਲੋਂ ਕਰਵਾਈ ਜਾ ਰਹੀ ਵੀ. ਆਈ. ਪੀ. ਨੰਬਰਾਂ ਦੀ ਆਕਸ਼ਨ ਦਾ ਸੋਮਵਾਰ ਨੂੰ ਆਖਰੀ ਦਿਨ ਸੀ, ਜਿਸ 'ਚ ਵਿਭਾਗ ਕੁੱਲ 17 ਨੰਬਰਾਂ ਦੀ ਆਕਸ਼ਨ ਕਰਨ 'ਚ ਸਫਲ ਰਿਹਾ। ਸਭ ਤੋਂ ਜ਼ਿਆਦਾ ਬੋਲੀ ਸੀ. ਐੱਚ. 01 ਬੀ. ਟੀ. 0062 ਤੇ 68 ਨੰਬਰ ਲਈ ਲੱਗੀ। ਇਹ ਦੋਵੇਂ ਨੰਬਰ 25 ਹਜ਼ਾਰ ਰੁਪਏ 'ਚ ਨੀਲਾਮ ਹੋਏ, ਜਦੋਂ ਕਿ ਇਨ੍ਹਾਂ ਲਈ ਰਿਜ਼ਰਵ ਪ੍ਰਾਈਜ਼ ਵਿਭਾਗ ਨੇ 20 ਹਜ਼ਾਰ ਰੁਪਏ ਤੈਅ ਕੀਤਾ ਹੋਇਆ ਸੀ। ਵਿਭਾਗ ਨੇ ਇਸ ਵਾਰ ਸੀ. ਐੱਚ. 01 ਬੀ. ਯੂ., ਸੀ. ਐੱਚ. 01 ਬੀ. ਵੀ., ਸੀ. ਐੱਚ. 01 ਬੀ. ਟੀ., ਸੀ. ਐੱਚ. 01 ਬੀ. ਐੱਸ. ਸੀਰੀਜ਼ ਨੰਬਰਾਂ ਨੂੰ ਆਕਸ਼ਨ 'ਚ ਰੱਖਿਆ ਸੀ।
ਇਸ ਤੋਂ ਇਲਾਵਾ ਸੀ. ਐੱਚ. 01 ਬੀ. ਵੀ. 7071 ਨੰਬਰ ਰਿਜ਼ਰਵ ਪ੍ਰਾਈਜ਼ 10 ਹਜ਼ਾਰ ਦੇ ਮੁਕਾਬਲੇ 16 ਹਜ਼ਾਰ ਰੁਪਏ, ਸੀ. ਐੱਚ. 01 ਬੀ. ਟੀ. 0550 ਰਿਜ਼ਰਵ ਪ੍ਰਾਈਜ਼ 10 ਹਜ਼ਾਰ ਦੇ ਮੁਕਾਬਲੇ 12 ਹਜ਼ਾਰ ਰੁਪਏ. ਸੀ. ਐੱਚ. 01 ਬੀ. ਵੀ. 3838 ਨੰਬਰ 12 ਹਜ਼ਾਰ ਰੁਪਏ ਅਤੇ ਸੀ. ਐੱਚ. 01 ਬੀ. ਟੀ. 6363 ਨੰਬਰ 11 ਹਜ਼ਾਰ ਰੁਪਏ 'ਚ ਨੀਲਾਮ ਹੋਇਆ। ਵਿਭਾਗ ਕੋਲ ਅਜੇ ਵੀ ਸੀਰੀਜ਼ ਦੇ ਕਈ ਨੰਬਰਾਂ ਦੀ ਲਿਸਟ ਬਾਕੀ ਹੈ, ਜਿਨ੍ਹਾਂ ਦੀ ਆਕਸ਼ਨ ਕੀਤਾ ਜਾਣੀ ਹੈ। ਵਿਭਾਗ ਜਲਦੀ ਹੀ ਇਨ੍ਹਾਂ ਨੰਬਰਾਂ ਨੂੰ ਆਕਸ਼ਨ 'ਚ ਰੱਖੇਗਾ।
ਡੇਰੇ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚਿਤਾਵਨੀ (ਵੀਡੀਓ)
NEXT STORY