ਕਪੂਰਥਲਾ, (ਭੂਸ਼ਣ)- ਥਾਣਾ ਸੁਭਾਨਪੁਰ ਦੀ ਪੁਲਸ ਨੇ ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ 'ਤੇ ਬੁੱਧਵਾਰ ਦੀ ਸ਼ਾਮ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਨਾਕਾਬੰਦੀ ਦੌਰਾਨ ਬਿਹਾਰ ਨਿਵਾਸੀ ਇਕ ਮੁਲਜ਼ਮ ਤੋਂ 260 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਬੀਰ ਸਿੰਘ ਨੇ ਏ. ਐੱਸ. ਆਈ. ਜਸਬੀਰ ਸਿੰਘ ਅਤੇ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਰਤਾਰਪੁਰ-ਢਿੱਲਵਾਂ ਰਾਸ਼ਟਰੀ ਰਾਜ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ । ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਖੇਤਰ 'ਚ ਮਿਸਤਰੀ ਦਾ ਕੰਮ ਕਰਨ ਵਾਲੇ ਬਲਬੀਰ ਸਾਹਨੀ ਪੁੱਤਰ ਪ੍ਰਤਾਪ ਸਾਹਨੀ ਨਿਵਾਸੀ ਮੁਜ਼ੱਫਰ ਨਗਰ, ਬਿਹਾਰ ਤੋਂ ਰੇਲਗੱਡੀ ਰਾਹੀਂ ਅਫੀਮ ਲੈ ਕੇ ਆਉਣ ਵਾਲਾ ਹੈ ਜਿਸ 'ਤੇ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਜਦੋਂ ਮੁਲਜ਼ਮ ਬਲਬੀਰ ਸਾਹਨੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਕੀਤੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਮੁਲਜ਼ਮ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ । ਉਸ ਤੋਂ 260 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਬਲਬੀਰ ਸਾਹਨੀ ਨੇ ਖੁਲਾਸਾ ਕੀਤਾ ਕਿ ਉਹ ਇਹ ਅਫੀਮ ਬਿਹਾਰ ਤੋਂ ਲੈ ਕੇ ਆਇਆ ਹੈ ਅਤੇ ਉਹ ਕਿਸੇ ਖਾਸ ਗਾਹਕ ਨੂੰ ਅਫੀਮ ਦੇਣ ਜਾ ਰਿਹਾ ਸੀ । ਉਹ ਖਾਸ ਗਾਹਕ ਕੌਣ ਹੈ ਇਸ ਸਬੰਧੀ ਪੁਲਸ ਨੇ ਖੁਲਾਸਾ ਨਹੀਂ ਕੀਤਾ । ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।
ਨਾਭਾ ਜੇਲ ਕਾਂਡ ਤੇ ਗੁਰਦਾਸਪੁਰ ਗੈਂਗਵਾਰ 'ਚ ਵਰਤੀਆਂ ਕਾਰਾਂ ਬਰਾਮਦ
NEXT STORY