ਬਹਿਰਾਮ, (ਆਰ.ਡੀ.ਰਾਮਾ)- ਬੀਤੀ ਰਾਤ ਮੰਢਾਲੀ ਰੋਡ 'ਤੇ ਸ਼ਰਾਬ ਦੇ ਠੇਕੇ 'ਚੋਂ 28 ਪੇਟੀਆਂ ਸ਼ਰਾਬ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਠੇਕੇ 'ਤੇ ਕੰਮ ਕਰਦੇ ਰਾਕੇਸ਼ ਕੁਮਾਰ ਪੁੱਤਰ ਛੋਟੇ ਲਾਲ ਵਾਸੀ ਅਲੀਗੜ੍ਹ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ ਜਦੋਂ ਉਹ ਠੇਕੇ 'ਚ ਸੁੱਤਾ ਪਿਆ ਸੀ ਤਾਂ ਠੇਕੇ ਦਾ ਸ਼ਟਰ ਭੰਨ ਕੇ ਚਾਰ ਵਿਅਕਤੀ ਅੰਦਰ ਆਏ, ਜਿਨ੍ਹਾਂ ਕੋਲ ਲੋਹੇ ਦੀਆਂ ਰਾਡਾਂ ਤੇ ਰਿਵਾਲਵਰ ਸੀ। ਉਨ੍ਹਾਂ ਕੱਪੜੇ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਠੇਕੇ 'ਚੋਂ ਹਾਈ ਬ੍ਰੈਂਡ ਦਾਰੂ ਦੀਆਂ 28 ਪੇਟੀਆਂ ਕਾਰ 'ਚ ਰੱਖ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸੀਵਰੇਜ ਦਾ ਟੁੱਟਾ ਮੈਨਹੋਲ ਦੇ ਰਿਹੈ ਹਾਦਸਿਆਂ ਨੂੰ ਸੱਦਾ
NEXT STORY