ਬਟਾਲਾ, (ਸੈਂਡੀ, ਭੱਲਾ)- ਸ਼ਹਿਰ 'ਚ ਫੈਲੀ ਗੰਦਗੀ ਅਤੇ ਟੁੱਟੇ ਸੀਵਰੇਜ ਦੇ ਮੈਨਹੋਲ, ਜਿਥੇ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੇ ਹਨ, ਉਥੇ ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ, ਸੁਖਦੇਵ ਸਿੰਘ, ਵਿਪਨ ਕੁਮਾਰ, ਰਮਨ ਕੁਮਾਰ, ਮੋਨੂੰ ਲੌਹਰੀ ਆਦਿ ਨੇ ਦੱਸਿਆ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਡੇਰਾ ਰੋਡ ਸਥਿਤ ਮੱਲ੍ਹੀ ਮਾਰਕੀਟ ਦੇ ਮੇਨ ਰਸਤੇ 'ਤੇ ਸੀਵਰੇਜ ਦੇ ਮੈਨਹੋਲ ਦੀ ਸਲੈਬ ਟੁੱਟੀ ਹੋਈ ਹੈ, ਜਿਸ ਕਰਕੇ ਕਈ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਅਸੀਂ ਇਸ ਬਾਰੇ ਕਈ ਵਾਰ ਨਗਰ ਕੌਂਸਲ ਨੂੰ ਵੀ ਸੂਚਿਤ ਕੀਤਾ ਪਰ ਉਨ੍ਹਾਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਤੋਂ ਇਲਾਵਾ ਡੇਰਾ ਰੋਡ 'ਤੇ ਬਣੇ ਬ੍ਰਿਜ 'ਤੇ ਰਾਤ ਸਮੇਂ ਕੁਝ ਕੁ ਹੀ ਸਟਰੀਟ ਲਾਈਟਾਂ ਜਗਦੀਆਂ ਹਨ ਅਤੇ ਲੋਕ ਕਾਫੀ ਵਾਰ ਇਸ ਸੀਵਰੇਜ 'ਚ ਡਿਗ ਕੇ ਜ਼ਖਮੀ ਹੋ ਗਏ ਹਨ। ਸਮੂਹ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐੱਸ. ਡੀ. ਐੱਮ. ਬਟਾਲਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਪਰੋਕਤ ਸਮੱਸਿਆ ਦਾ ਹੱਲ ਕੀਤਾ ਜਾਵੇ।
ਸਰਕਾਰ ਨਵੀਆਂ ਇਮਾਰਤਾਂ 'ਚ ਨਹੀਂ ਲਾ ਸਕੀ ਵਾਟਰ ਰੀਚਾਰਜ ਵੈੱਲ
NEXT STORY