ਬਠਿੰਡਾ, (ਸੁਖਵਿੰਦਰ)- ਕੋਤਵਾਲੀ ਪੁਲਸ ਨੇ 7 ਕਿਲੋ ਪੋਸਤ ਬਰਾਮਦ ਕਰ ਕੇ 3 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਵੱਲੋਂ ਸੰਤਪੁਰਾ ਟੀ-ਪੁਆਇੰਟ 'ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਬਲਦੇਵ ਸਿੰਘ ਵੱਲੋਂ ਬਲਕਰਨ ਸਿੰਘ, ਬੇਅੰਤ ਸਿੰਘ ਤੇ ਸੰਜੀਵ ਕੁਮਾਰ ਵਾਸੀ ਬਠਿੰਡਾ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ 7 ਕਿਲੋ ਚੂਰਾ-ਪੋਸਤ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਜ਼ਿਲੇ 'ਚ ਸਪਲਾਈ ਕਰਦੇ ਸਨ।
ਸ਼ਰਾਬ ਪੀਣ ਤੋਂ ਰੋਕਣ 'ਤੇ ਪਿਤਾ ਵੱਲੋਂ ਪੁੱਤਰ ਦਾ ਕਤਲ
NEXT STORY