ਚੰਡੀਗੜ੍ਹ (ਰਾਏ): ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 4 ਮਾਰਚ ਨੂੰ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਇਕ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰਾਂ ਨੂੰ ਭਾਜਪਾ ਨੇ ਹਿਰਾਸਤ ਵਿਚ ਰੱਖਿਆ ਹੋਇਆ ਹੈ। ਨਾ ਤਾਂ ਪਰਿਵਾਰਕ ਮੈਂਬਰ ਅਤੇ ਨਾ ਹੀ ਆਗੂ ਉਨ੍ਹਾਂ ਨਾਲ ਸੰਪਰਕ ਕਰ ਪਾ ਰਹੇ ਹਨ। ਤਿੰਨਾਂ ਨੂੰ 4 ਫਰਵਰੀ ਨੂੰ ਸਿੱਧਾ ਨਗਰ ਨਿਗਮ ਹਾਊਸ ਲਿਆਂਦਾ ਜਾਵੇਗਾ, ਤਾਂ ਜੋ ਉਹ ਦੁਬਾਰਾ ਪਾੜਾ ਨਾ ਬਦਲ ਸਕਣ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਤਸ਼ੱਦਦ ਨੂੰ ਲੈ ਕੇ ਹਾਈ ਕੋਰਟ ਨੇ ਹਰਿਆਣਾ ਨੂੰ ਪਾਈ ਝਾੜ, ਕਿਸਾਨਾਂ ਤੋਂ ਵੀ ਮੰਗਿਆ ਜਵਾਬ
ਭਾਜਪਾ ਵਲੋਂ ਆਮ ਆਦਮੀ ਪਾਰਟੀ ਦੇ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਨਜ਼ਰਬੰਦ ਰੱਖਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਭਾਜਪਾ ਵਲੋਂ ਜਿਨ੍ਹਾਂ ਤਿੰਨ ਕੌਂਸਲਰਾਂ ਨੂੰ ਲੋਕਾਂ ਤੋਂ ਦੂਰ ਰੱਖਿਆ ਹੋਇਆ ਹੈ, ਉਨ੍ਹਾਂ ਵਿਚ ਕੌਂਸਲਰ ਗੁਰਚਰਨਜੀਤ ਕਾਲਾ, ਨੇਹਾ ਮੁਸਾਵਤ ਅਤੇ ਪੂਨਮ ਸ਼ਾਮਲ ਹਨ।
ਭਾਜਪਾ ਦਾ ਕੰਮ ਹੀ ਹਾਰਸ ਟ੍ਰਡਿੰਗ ਦਾ : ਡਾ. ਆਹਲੂਵਾਲੀਆ
'ਆਪ' ਦੇ ਸਹਿ-ਇੰਚਾਰਜ ਡਾ. ਐੱਸ. ਐੱਸ. ਆਹਲੂਵਾਲੀਆ ਨੇ ਭਾਜਪਾ `ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਦਾ ਤਾਂ ਕੰਮ ਹੀ ਹਾਰਸ ਟ੍ਰੇਡਿੰਗ ਦਾ ਹੈ। ਉਹ ਚੋਣਾਂ ਜਿੱਤਣ ਲਈ ਇਹੋ ਜਿਹੇ ਹੱਥਕੰਡੇ ਅਪਣਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ 3 ਕੌਂਸਲਰ 16 ਫਰਵਰੀ ਤੋਂ ਘਰੋਂ ਲਾਪਤਾ ਹਨ, ਨਾ ਤਾਂ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਤਾ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਦੋਸਤ ਅਤੇ ਨਾ ਹੀ ਪਾਰਟੀ ਦੇ ਹੋਰ ਆਗੂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਆਹਲੂਵਾਲੀਆ ਨੇ ਕਿਹਾ ਕਿ ਭਾਜਪਾ ਇਸ ਕੰਮ ਲਈ ਜਾਣੀ ਜਾਂਦੀ ਹੈ, ਇਨਾ ਕੁਝ ਹੋਣ ਦੇ ਬਾਵਜੂਦ ਉਹ ਅਜਿਹੀਆਂ ਘਟੀਆ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਾਜਪਾ ਲਈ ਮਹਿੰਗੀ ਸਾਬਤ ਹੋਵੇਗੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲੋਕ ਇਸ ਦਾ ਜਵਾਬ ਦੇਣਗੇ।
ਹੁਣ ਭਾਜਪਾ ਨੂੰ ਕਰਾਸ ਵੋਟਿੰਗ ਦਾ ਸਤਾ ਰਿਹਾ ਡਰ
ਮੇਅਰ ਚੋਣਾਂ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਇਕ ਦਿਨ ਪਹਿਲਾਂ ਤੱਕ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਕੋਲ ਬਹੁਮਤ ਸੀ। ਉਸ ਸਮੇਂ ਗਠਜੋੜ ਨੂੰ ਯਕੀਨ ਸੀ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣੀਆਂ ਹਨ ਪਰ ਸੁਣਵਾਈ ਤੋਂ ਇਕ ਰਾਤ ਪਹਿਲਾਂ ਭਾਜਪਾ ਨੇ ਗਠਜੋੜ ਦੇ 3 ਕੌਂਸਲਰਾਂ ਨੂੰ ਸ਼ਾਮਲ ਕਰਵਾ ਕੇ ਨਿਗਮ ਵਿਚ ਆਪਣਾ ਬਹੁਮਤ ਕਾਇਮ ਕਰ ਦਿੱਤਾ। ਹੁਣ 4 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਤਿੰਨਾਂ ਕੌਂਸਲਰਾਂ ਦੇ ਦਮ ’ਤੇ ਭਾਜਪਾ ਬਹੁਮਤ ਵਿਚ ਹੈ। ਜੇਕਰ ਚੋਣਾਂ ਤੋਂ ਪਹਿਲਾਂ ''ਆਪ'' ਅਤੇ ਕਾਂਗਰਸ ਦਾ ਗਠਜੋੜ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਵਾਪਿਸ ਬੁਲਾਉਣ ''ਚ ਸਫਲ ਹੋ ਜਾਂਦਾ ਹੈ ਤਾਂ ਭਾਜਪਾ ਇਕ ਵਾਰ ਫਿਰ ਘੱਟ ਵੋਟਾਂ ''ਚ ਆ ਜਾਵੇਗੀ। ਇਸੇ ਡਰ ਕਾਰਣ ਭਾਜਪਾ ਨੇ ਇਨ੍ਹਾਂ ਤਿੰਨਾਂ ਕੌਂਸਲਰਾਂ ਨੂੰ ਸਭ ਤੋਂ ਦੂਰ ਰੱਖਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - Breaking: ਸ਼ੁੱਭਕਰਨ ਦੇ ਕਤਲ ਦੇ ਮਾਮਲੇ 'ਚ FIR ਦਰਜ, ਸ਼ੁਰੂ ਹੋਇਆ ਪੋਸਟਮਾਰਟਮ (ਵੀਡੀਓ)
ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਇਹ ਤਿੰਨੇ ਕੌਂਸਲਰ ਕਿਸੇ ਨਾ ਕਿਸੇ ਲਾਲਚ ਕਾਰਣ ਭਾਜਪਾ ਵਿਚ ਸ਼ਾਮਲ ਹੋਏ ਸਨ ਪਰ ਹੁਣ ਜਦੋਂ ਅਦਾਲਤ ਨੇ ਗਠਜੋੜ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਹੈ ਤਾਂ ਇਨ੍ਹਾਂ ਕੌਂਸਲਰਾਂ ਨੂੰ ਕੁਝ ਨਹੀਂ ਮਿਲੇਗਾ, ਜਿਸ ਕਾਰਣ ਉਹ ਘਰ ਵਾਪਸੀ ਕਰਨਗੇ ਜਾਂ ਭਾਜਪਾ ਵਿਚ ਰਹਿ ਸਕਦੇ ਹਨ ਅਤੇ ਚੋਣਾਂ ਵਾਲੇ ਦਿਨ ਕਰਾਸ ਵੋਟਿੰਗ ਕਰ ਸਕਦੇ ਹਨ। ਭਾਜਪਾ ਵੀ ਇਸ ਗੱਲ ਤੋਂ ਜਾਣੂ ਹੈ, ਇਸ ਲਈ ਉਹ ਚੋਣਾਂ ਤੱਕ ਉਨ੍ਹਾਂ ਨੂੰ ਕਿਸੇ ਨਾਲ ਮਿਲਣ ਨਹੀਂ ਦੇਣਾ ਚਾਹੁੰਦੀ। ਹਾਲ ਹੀ ਵਿਚ ਜਦੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣੀਆਂ ਸਨ ਅਤੇ ਭਾਜਪਾ ਦੇ ਸਾਰੇ ਕੌਂਸਲਰ ਨਿਗਮ ਵਿਚ ਪਹੁੰਚ ਗਏ ਸਨ, ਉਦੋਂ ਵੀ ਇਹ ਤਿੰਨੋਂ ਕੌਂਸਲਰ ਸਦਨ ਵਿਚੋਂ ਗਾਇਬ ਸਨ।
ਭਾਜਪਾ ਕੋਲ ਸੰਸਦ ਮੈਂਬਰਾਂ ਸਮੇਤ 18 ਵੋਟਾਂ, 'ਆਪ' ਅਤੇ ਕਾਂਗਰਸ ਕੋਲ 17 ਵੋਟਾਂ
ਮੌਜੂਦਾ ਸਮੇਂ ਵਿਚ 'ਆਪ' ਦੇ 3 ਕੌਂਸਲਰਾਂ ਸਮੇਤ ਨਿਗਮ ਵਿਚ ਭਾਜਪਾ ਦੇ ਕੁੱਲ 17 ਕੌਂਸਲਰ ਹਨ, ਜਦੋਂਕਿ 1 ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਭਾਜਪਾ ਕੋਲ ਹੈ। ਬੀ.ਜੇ.ਪੀ. ਕੁੱਲ 18 ਵੋਟਾਂ ਹਨ। ਜਦੋਂ ਕਿ ਭਾਜਪਾ ਨੂੰ ਅਕਾਲੀਆਂ ਦੀ ਵੀ ਵੋਟ ਮਿਲ ਸਕਦੀ ਹੈ, ਕਿਉਂਕਿ ਮੇਅਰ ਚੋਣਾਂ ਵਿਚ ਅਕਾਲੀਆਂ ਨੇ ਭਾਜਪਾ ਵੋਟ ਦਿੱਤਾ ਸੀ। ਆਮ ਆਦਮੀ ਪਾਰਟੀ ਕੋਲ ਹੁਣ ਸਿਰਫ਼ 10 ਅਤੇ ਕਾਂਗਰਸ ਕੋਲ 7 ਵੋਟਾਂ ਹਨ। 'ਆਪ'-ਕਾਂਗਰਸ ਗਠਜੋੜ ਕੋਲ ਹੁਣ ਕੁੱਲ੍ਹ 17 ਵੋਟਾਂ ਹਨ। ਜੇਕਰ ਗਠਜੋੜ ਆਪਣੇ ਤਿੰਨ ਕੌਂਸਲਰਾਂ ਨੂੰ ਵਾਪਿਸ ਲਿਆਉਣ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਗਠਜੋੜ ਦੀ ਗਿਣਤੀ 20 ਹੋ ਜਾਵੇਗੀ ਅਤੇ ਉਹ ਇਹ ਚੋਣ ਆਸਾਨੀ ਨਾਲ ਜਿੱਤ ਸਕਦਾ ਹੈ।
ਤਿੰਨੋਂ ਕੌਂਸਲਰ ਜਲਦੀ ਘਰ ਪਰਤਣਗੇ: ਮੇਅਰ
ਦੂਜੇ ਪਾਸੇ ਨਵੇਂ ਚੁਣੇ ਗਏ ਮੇਅਰ ਕੁਲਦੀਪ ਅਤੇ ਗਠਜੋੜ ਦੇ ਆਗੂਆਂ ਦਾ ਕਹਿਣਾ ਹੈ ਕਿ ਤਿੰਨੇ ਕੌਂਸਲਰ ਨਾਰਾਜ਼ ਹੋ ਕੇ ਗਏ ਹਨ ਅਤੇ ਜਲਦੀ ਹੀ ਘਰ ਪਰਤਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਲਿਆ ਸੀ ਪਰ ਉਹ ਚੋਣਾਂ ਤੋਂ ਪਹਿਲਾਂ ਵਾਪਸ ਆ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਏਅਰਪੋਰਟ ਜਾਣ ਵਾਲੇ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਵੋਲਵੋ ਬੱਸਾਂ ਦੀ ਆਵਾਜਾਈ ਹੋਈ ਸ਼ੁਰੂ, ਪੜ੍ਹੋ ਵੇਰਵਾ
NEXT STORY