ਚੰਡੀਗੜ੍ਹ (ਸੁਸ਼ੀਲ) - ਦੇਹ ਵਪਾਰ ਦੇ ਮਾਮਲੇ 'ਚ ਸੈਕਟਰ-36 ਥਾਣਾ ਪੁਲਸ ਨੇ ਦੋ ਦਲਾਲ ਤੇ 3 ਲੜਕੀਆਂ ਨੂੰ ਸੈਕਟਰ-43 ਬੱਸ ਅੱਡੇ ਤੋਂ ਕਾਬੂ ਕਰ ਲਿਆ। ਦਲਾਲਾਂ ਦੀ ਪਛਾਣ ਸੈਕਟਰ-41 ਨਿਵਾਸੀ ਸੁਲਕਸ਼ਣ ਸਿੰਘ ਤੇ ਬਲਟਾਨਾ ਦੇ ਗੁਰਦਰਸ਼ਨ ਦੇ ਰੂਪ 'ਚ ਹੋਈ। ਦੋ ਲੜਕੀਆਂ ਪੰਜਾਬ ਤੇ ਇਕ ਨਾਰਥ ਈਸਟ ਦੀ ਰਹਿਣ ਵਾਲੀ ਹੈ। ਸੈਕਟਰ-36 ਥਾਣਾ ਪੁਲਸ ਨੇ ਸਾਰਿਆਂ ਖਿਲਾਫ ਕੇਸ ਦਰਜ ਕਰਕੇ ਤਿੰਨਾਂ ਲੜਕੀਆਂ ਨੂੰ ਡਿਊਟੀ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਸੈਕਟਰ-36 ਥਾਣਾ ਇੰਚਾਰਜ ਨਸੀਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-43 ਬੱਸ ਅੱਡੇ 'ਤੇ ਦੋ ਦਲਾਲ ਤੇ ਤਿੰਨ ਲੜਕੀਆਂ ਦੇਹ ਵਪਾਰ ਲਈ ਗਾਹਕ ਲੱਭ ਰਹੇ ਹਨ। ਪੁਲਸ ਨੇ ਫਰਜ਼ੀ ਗਾਹਕ ਬਣਾ ਕੇ ਉਨ੍ਹਾਂ ਨੂੰ ਦਲਾਲ ਸੁਲਕਸ਼ਣ ਤੇ ਗੁਰਦਰਸ਼ਨ ਕੋਲ ਭੇਜਿਆ। ਦਲਾਲ ਨੇ ਇਕ ਲੜਕੀ ਦੇ 10 ਹਜ਼ਾਰ ਰੁਪਏ ਮੰਗੇ। ਫਰਜ਼ੀ ਗਾਹਕ ਨੇ ਸੌਦਾ ਤੈਅ ਹੋਣ 'ਤੇ 10 ਹਜ਼ਾਰ ਰੁਪਏ ਦਲਾਲ ਨੂੰ ਦੇ ਦਿੱਤੇ। ਦਲਾਲ ਨੇ ਲੜਕੀਆਂ ਨੂੰ ਗਾਹਕ ਕੋਲ ਬੁਲਾਇਆ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਵਾਂ ਦਲਾਲਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ।
ਬੁਆਏਫ੍ਰੈਂਡ ਨੇ ਨਹੀਂ ਚੁੱਕਿਆ ਫੋਨ, ਗਰਲਫ੍ਰੈਂਡ ਨੂੰ ਆਇਆ ਗੁੱਸਾ, ਕੰਟ੍ਰੋਲ ਰੂਮ 'ਚ ਕੀਤਾ ਫੋਨ, ਕਿਹਾ-ਮੇਰੇ ਨਾਲ ਹੋਇਆ ਰੇਪ
NEXT STORY