ਟਾਂਡਾ ਉਡ਼ਮੁਡ਼, (ਪੰਡਿਤ)- ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਪਿੰਡ ਪੁਲਪੁਖਤਾ ਸਥਿਤ ਪੈਟਰੋਲ ਪੰਪ ਸਾਹਮਣੇ ਵਾਪਰੇ ਸਡ਼ਕ ਹਾਦਸੇ ਵਿਚ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ 10 ਵਜੇ ਦੇ ਕਰੀਬ ਉਦੋਂ ਵਾਪਰਿਆ, ਜਦੋਂ ਸੋਨਿਕਾ ਪੈਟਰੋਲ ਪੰਪ ਸਾਹਮਣੇ ਮੋਟਰਸਾਈਕਲ ਅਤੇ ਜੁਪੀਟਰ ਸਕੂਟਰ ਵਿਚਕਾਰ ਟੱਕਰ ਹੋ ਗਈ। ਹਾਦਸੇ ਵਿਚ ਸਕੂਟਰ ਸਵਾਰ ਬਜ਼ੁਰਗ ਜੋਗਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਨਿਵਾਸੀ ਗੁਰਾਲਾ ਅਤੇ ਮੋਟਰਸਾਈਕਲ ਸਵਾਰ ਭੂਸ਼ਣ ਪ੍ਰਦੀਪ ਨਿਵਾਸੀ ਉਡ਼ਮੁਡ਼ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਹਗੀਰਾਂ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੋਂ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਦੋਵਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਿਦੱਤਾ ਗਿਆ।
ਹਰਿਆਣਾ, (ਰਾਜਪੂਤ)-ਕਸਬਾ ਹਰਿਆਣਾ ’ਚ ਓਵਰਲੋਡ ਟਰੈਕਟਰ-ਟਰਾਲੀ ਨੇ ਟੈਂਪੂ ’ਚ ਟੱਕਰ ਮਾਰ ਦਿੱਤੀ, ਜਿਸ ਕਾਰਨ ੲਿਕ ਵਿਅਕਤੀ ਜ਼ਖ਼ਮੀ ਹੋ ਗਿਆ। ਇਕੱਤਰ ਜਾਣਕਾਰੀ ਮੁਤਾਬਕ ਟੈਂਪੂ ਚਾਲਕ ਬਲਵਿੰਦਰ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਤੱਖਣੀ ਹਰਿਆਣਾ ਤੋਂ ਜਨੌਡ਼ੀ ਰੋਡ ਨੂੰ ਆਪਣੇ ਟੈਂਪੂ ਨੰ. ਪੀ ਬੀ 07 ਜੇ-8135 ’ਤੇ ਜਾ ਰਿਹਾ ਸੀ ਕਿ ਜਨੌਡ਼ੀ ਰੋਡ ਵੱਲੋਂ ਆ ਰਹੀ ਓਵਰਲੋਡ ਟਰੈਕਟਰ-ਟਰਾਲੀ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟਰੈਕਟਰ ਲਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਕੋਆ (ਦਸੂਹਾ) ਚਲਾ ਰਿਹਾ ਸੀ। ਟੱਕਰ ਵੱਜਣ ਨਾਲ ਟੈਂਪੂ ਦੁਕਾਨਾਂ ’ਚ ਦਾਖਲ ਹੋ ਗਿਆ ਅਤੇ ਦੁਕਾਨ ਦੇ ਸਾਮਾਨ ਦੀ ਕਾਫ਼ੀ ਟੁੱਟ-ਭੱਜ ਹੋਈ। ਟੱਕਰ ਹੋਣ ਨਾਲ ਟੈਂਪੂ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਦਾ ਇਲਾਜ ਸਿਵਲ ਹਸਪਤਾਲ ਭੂੰਗਾ ਵਿਖੇ ਚੱਲ ਰਿਹਾ ਹੈ। ਥਾਣਾ ਹਰਿਆਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਖਿਰ ਕੌਣ ਲਵੇਗਾ ਖਰਾਬ ਮੇਨ ਹਾਈਵੇ ਦੀ ਸਾਰ
NEXT STORY