ਸਰਾਏ ਅਮਾਨਤ ਖਾਂ (ਰਜਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਖੈਰਦੀਨਕੇ ਦੇ ਵਸਨੀਕ ਸਾਬਕਾ ਮੈਂਬਰ ਪੰਚਾਇਤ ਮਿੱਤਰ ਸਿੰਘ ਦੇ ਲਡ਼ਕੇ ਮਨਦੀਪ ਮੰਨਾ ਤੇ ਗੱਜਣ ਸਿੰਘ ਦੇ ਘਰ ਦੇ ਰਸਤੇ ’ਚ ਗੁਅਾਂਢੀਆਂ ਵੱਲੋਂ ਗਲੀ ’ਚ ਬਣੇ ਗਟਰ ’ਤੇ ਰੱਖੇ ਪੱਥਰ ਕਾਰਨ ਹੁੰਦੀ ਰੁਕਾਵਟ ਕਾਰਨ ਆਪਸੀ ਤਕਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਗੱਜਣ ਸਿੰਘ ਨੇ ਦੱਸਿਆ ਕਿ ਸਾਡੀ ਗਲੀ ’ਚ ਰਹਿੰਦੇ ਦਰਸ਼ਨ ਸਿੰਘ ਨੇ ਗਲੀ ’ਚ ਗਟਰ ਬਣਾਇਆ ਹੈ ਤੇ ਉਸ ’ਤੇ ਪੱਥਰ ਰਖਿਅਾ ਹੋਇਆ ਹੈ ਜਿਸ ਕਾਰਨ ਰੋਜ਼ਾਨਾ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਕਈ ਵਾਹਨ ਵੀ ਟਕਰਾ ਜਾਂਦੇ ਹਨ। ਇਸ ਨਾਲ ਸਾਡਾ ਵਾਹਨ ਵੀ ਟਕਰਾ ਗਿਆ। ਜਿਸ ਕਾਰਨ ਇਨ੍ਹਾਂ ਦਾ ਸਾਡੇ ਨਾਲ ਤਕਰਾਰ ਹੋ ਗਿਆ ਤੇ ਦਿਲਬਾਗ ਸਿੰਘ, ਕੁਲਜੀਤ ਸਿੰਘ, ਸ਼ਨੀ, ਧੂੰਮਾ, ਮੁਖਤਾਰ ਸਿੰਘ ਆਦਿ ਨੇ ਮੇਰੇ ਤੇ ਮੇਰੇ ਭਰਾ ਮਨਦੀਪ ਸਿੰਘ ਮੰਨਾ ’ਤੇ ਤਲਵਾਰ, ਸੋਟੀਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮੇਰਾ ਭਰਾ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਜਦੋਂ ਦਿਲਬਾਗ ਸਿੰਘ ਪੁੱਤਰ ਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੋ ਪਾਣੀ ਵਾਲੀ ਪਾਈਪ ਤੇ ਗਟਰ ਹੈ, ਸਾਡਾ ਆਪਣੀ ਜਗ੍ਹਾ ਉੱਤੇ ਹੈ। ਉਕਤ ਵਿਅਕਤੀ ਜਾਣ-ਬੁੱਝ ਕੇ ਉਸ ਉੱਪਰੋਂ ਆਪਣੇ ਵਾਹਨ ਲੰਘਾਉਂਦੇ ਹਨ। ਉਕਤ ਵਿਅਕਤੀਆਂ ਨੇ ਸਾਡੇ ਘਰ ’ਚ ਦਾਖਲ ਹੋ ਕੇ ਮੇਰੇ ’ਤੇ ਹਮਲਾ ਕੀਤਾ ਹੈ ਅਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ। ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਮੇਰੇ ਭਤੀਜੇ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਨੂੰ ਵੀ ਜ਼ਖਮੀ ਕੀਤਾ ਗਿਆ ਹੈ। ਇਸ ਸਬੰਧੀ ਏ.ਐੱਸ.ਆਈ ਕੁਲਵੰਤ ਰਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਡਾਕਟ ਕੱਟ ਦਿੱਤੇ ਗਏ ਹਨ ਜੋ ਸਰਕਾਰੀ ਹਸਪਤਾਲ ਕਸੇਲ ਵਿਖੇ ਦਾਖਲ ਹਨ। ਰਿਪੋਰਟ ਆਉਣ ਉਪਰੰਤ ਦੋਸ਼ੀਆਂ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦਿਹਾਤੀ ਮਜ਼ਦੂਰ ਸਭਾ ਨੇ ਪੁਲਸ ਚੌਕੀ ਅੱਗੇ ਧਰਨਾ ਲਾਇਆ
NEXT STORY