ਅੰਮ੍ਰਿਤਸਰ (ਨੀਰਜ) - ਅੱਤਵਾਦੀ ਸੰਗਠਨ ਅਲਕਾਇਦਾ ਤੇ ਤਹਿਰੀਕ-ਏ-ਤਾਲਿਬਾਨ ਦੇ ਨਿਸ਼ਾਨੇ 'ਤੇ ਚੱਲ ਰਹੀ ਅਟਾਰੀ ਬਾਰਡਰ ਸਥਿਤ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ਅਤੇ ਰੀਟ੍ਰੀਟ ਸੈਰਾਮਨੀ ਥਾਂ ਦੀ ਰੇਕੀ ਕਰ ਰਹੇ 3 ਕਸ਼ਮੀਰੀ ਨੌਜਵਾਨਾਂ ਨੂੰ ਕਸਟਮ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਨੌਜਵਾਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਗਾਮ (ਜੰਮੂ-ਕਸ਼ਮੀਰ) ਤੋਂ ਅਟਾਰੀ ਬਾਰਡਰ ਦੀ ਫੈਂਸਿੰਗ ਕੋਲ ਰੇਕੀ ਕਰਨ ਵਾਲੇ ਤਿੰਨੇ ਕਸ਼ਮੀਰੀ ਨੌਜਵਾਨ ਆਈ. ਸੀ. ਪੀ. ਦੇ ਇਲਾਕੇ 'ਚ ਲੱਗੀ ਫੈਂਸਿੰਗ ਕੋਲ ਘੁੰਮ ਰਹੇ ਸਨ ਅਤੇ ਆਈ. ਸੀ. ਪੀ. ਦੇ ਇਲਾਕੇ 'ਚ ਆਉਂਦੇ ਹੀ ਕਸਟਮ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ਨੂੰ ਫੜ ਲਿਆ ਗਿਆ। ਫੈਂਸਿੰਗ ਦੇ ਇੰਨੇ ਨੇੜੇ ਇਹ ਨੌਜਵਾਨ ਕਿਵੇਂ ਪਹੁੰਚ ਗਏ, ਇਹ ਵੀ ਇਕ ਵੱਡਾ ਸਵਾਲ ਹੈ ਕਿਉਂਕਿ ਫੈਂਸਿੰਗ ਦੇ ਚੱਪੇ-ਚੱਪੇ 'ਤੇ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਰਹਿੰਦੇ ਹਨ। ਇਕ ਨੌਜਵਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਦੱਸੇ ਜਾ ਰਹੇ ਹਨ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਹੋਰ ਵੱਧ ਚੌਕਸ ਕਰ ਦਿੱਤਾ ਹੈ ਕਿਉਂਕਿ ਪੰਜਾਬ ਵਿਚ ਲਗਾਤਾਰ 2 ਵਾਰ ਗੁਰਦਾਸਪੁਰ ਅਤੇ ਪਠਾਨਕੋਟ ਏਅਰਬੇਸ ਵਿਖੇ ਅੱਤਵਾਦੀ ਹਮਲਾ ਕਰਨ ਤੋਂ ਬਾਅਦ ਪਾਕਿਸਤਾਨੀ ਅੱਤਵਾਦੀ ਸੰਗਠਨ ਤੀਸਰੇ ਹਮਲੇ ਦੀ ਫਿਰਾਕ ਵਿਚ ਹਨ। ਆਈ. ਸੀ. ਪੀ. ਅਟਾਰੀ ਦੀ ਗੱਲ ਕਰੀਏ ਤਾਂ ਸੜਕ ਰਸਤੇ ਟਰੱਕਾਂ ਦੇ ਜ਼ਰੀਏ ਇਸ ਆਈ. ਸੀ. ਪੀ. ਤੋਂ ਪਾਕਿਸਤਾਨ ਨਾਲ ਆਯਾਤ-ਨਿਰਯਾਤ ਕੀਤਾ ਜਾਂਦਾ ਹੈ, ਜਿਸ ਨੂੰ ਪਾਕਿਸਤਾਨ ਦੇ ਅੱਤਵਾਦੀ ਚੰਗਾ ਨਹੀਂ ਸਮਝਦੇ ਤੇ ਆਈ. ਸੀ. ਪੀ. ਨੂੰ ਉਡਾਉਣ ਦੀਆਂ ਧਮਕੀਆਂ ਦੇ ਚੁੱਕੇ ਹਨ। ਇਸ ਤਰ੍ਹਾਂ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਵਿਚ ਹੋਣ ਵਾਲੀ ਪ੍ਰੇਡ ਨੂੰ ਵੀ ਤਹਿਰੀਕ-ਏ-ਤਾਲਿਬਾਨ ਨੇ ਉਡਾਉਣ ਦੀ ਧਮਕੀ ਦਿੱਤੀ ਸੀ ਅਤੇ ਇਕ ਵਾਰ ਤਾਂ ਪਾਕਿਸਤਾਨ ਦੇ ਰੀਟ੍ਰੀਟ ਸੈਰਾਮਨੀ ਵਾਲੇ ਗੇਟ 'ਤੇ ਫਿਦਾਈਨ ਹਮਲਾ ਵੀ ਕਰ ਦਿੱਤਾ ਸੀ, ਜਿਸ ਵਿਚ 61 ਪਾਕਿਸਤਾਨੀ ਨਾਗਰਿਕ ਮਾਰੇ ਗਏ ਸਨ। ਫਿਲਹਾਲ ਪਹਿਲਾਂ ਤੋਂ ਹੀ ਅਲਰਟ 'ਤੇ ਚੱਲ ਰਹੀਆਂ ਸੁਰੱਖਿਆ ਏਜੰਸੀਆਂ 3 ਕਸ਼ਮੀਰੀ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਚੌਕਸ ਹੋ ਗਈਆਂ ਹਨ।
ਸ਼ਰਾਬ ਸਮੱਗਲਿੰਗ ਦੇ ਮਾਮਲੇ ਵਿਚ ਭਗੌੜਾ ਗ੍ਰਿਫਤਾਰ
NEXT STORY