ਫਗਵਾੜਾ (ਜਲੋਟਾ)- ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਸੰਧੂ ਦੀ ਯੋਗ ਅਗਵਾਈ ਵਿਚ ਫਗਵਾੜਾ ਪੁਲਸ ਨੇ ਐੱਸ. ਪੀ. ਹਰਿੰਦਰਪਾਲ ਸਿੰਘ ਅਤੇ ਸਰਵਣ ਸਿੰਘ ਬੱਲ ਡੀ. ਐੱਸ. ਪੀ. ਫਗਵਾੜਾ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਅਤੇ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ਉਤੇ ਰਮਨਦੀਪ ਸ਼ਰਮਾ ਅਮਨਦੀਪ ਕੌਰ ਚੰਦਰ ਭਾਨ ਅਤੇ ਰਾਜੀਵ ਸ਼ਰਮਾ ਨੂੰ ਪੁਲਸ ਨੇ ਹਜ਼ਾਰਾਂ ਰੁਪਏ ਕੈਸ਼ ਇਕ ਸੋਨੇ ਦੀ ਮੁੰਦਰੀ ਅਤੇ ਦੋ ਚਾਂਦੀ ਦੀ ਮੁੰਦਰੀਆਂ ਸਮੇਤ ਗ੍ਰਿਫ਼ਤਾਰ ਕੀਤਾ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਗੈਂਗ ਬਣਾ ਕੇ ਭੋਲੇ ਭਾਲੇ ਲੋਕਾਂ ਖ਼ਾਸਕਰ ਪੰਜਾਬ ਵਿਚ ਆਏ ਹੋਏ ਬਾਹਰਲੇ ਸੂਬਿਆਂ ਤੋਂ ਪੰਡਤਾਂ ਨੂੰ ਟਾਰਗੇਟ ਕਰਕੇ ਇਨ੍ਹਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਫਿਰੌਤੀ ਮੰਗਣ ਅਤੇ ਵਸੂਲਣ ਦਾ ਗੰਦਾ ਧੰਦਾ ਕਰਦੇ ਹਨ। ਇਸ ਦੌਰਾਨ ਇਨ੍ਹਾਂ ਦੀ ਠੱਗੀ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਹੁੰਦੇ ਲੋਕਾਂ ਖ਼ਾਸਕਰ ਪੰਡਤਾਂ ਨੂੰ ਇਹ ਗੈਂਗ ਬੇਰਹਿਮੀ ਨਾਲ ਕੁੱਟਮਾਰ ਵੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਾਸੂਮ ਲੋਕਾਂ ਦਾ ਹੀ ਆਪਰੇਸ਼ਨ ਕਰਦੇ ਸਨ ਅਤੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਟਾਰਚਰ ਅਤੇ ਬਲੈਕਮੇਲ ਕਰ ਉਨ੍ਹਾਂ ਤੋਂ ਜ਼ਬਰਦਸਤੀ ਪੈਸੇ ਵਸੂਲਦੇ ਸਨ। ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੇ ਪੰਡਤ ਸ਼ੰਕਰ ਵਾਸੀ ਗਲੀ ਨੰਬਰ ਸੱਤ ਕੋਟਰਾਣੀ ਫਗਵਾੜਾ ਦੀ ਵੀਡੀਓ ਬਣਾ ਕੇ ਉਸ ਪਾਸੋਂ ਤਿੱਨ ਲੱਖ ਰੁਪਏ ਜਬਰੀ ਵਸੂਲ ਕੀਤੇ। ਵਿਪਨ ਕੁਮਾਰ ਵਾਸੀ ਗੁਰਦਾਸਪੁਰ ਪਾਸੋਂ ਇਨ੍ਹਾਂ ਨੇ ਇਕ ਮੁੰਦਰੀ ਸੋਨਾ, ਕੜਾ ਚਾਂਦੀ ਅਤੇ ਸੱਤ ਹਜ਼ਾਰ ਰੁਪਏ ਕੈਸ਼ ਵਸੂਲ ਕੀਤਾ, ਕਵੀ ਰਾਜ ਪੰਡਤ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ, ਜੋ ਇਸ ਤਰ੍ਹਾਂ ਇਨ੍ਹਾਂ ਨੇ 13 ਜੂਨ ਨੂੰ ਤ੍ਰਿਪਾਠੀ ਪੰਡਿਤ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਪਾਸੋਂ 50 ਹਜ਼ਾਰ ਰੁਪਏ ਜ਼ਬਰਦਸਤੀ ਵਸੂਲ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਵਿਚ ਗੈਂਗਸਟਰ ਅਕਾਲੀ ਦਲ ਤੇ ਕਾਂਗਰਸ ਦੀ ਦੇਣ : ਦੇਵ ਮਾਨ

ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਪਾਸੋਂ ਬਵੰਜਾ ਹਜ਼ਾਰ ਰੁਪਏ ਕੈਸ਼ ਅਮਨਦੀਪ ਕੌਰ ਪਾਸੋਂ ਅਠਤਾਲੀ ਹਜ਼ਾਰ ਰੁਪਏ ਕੈਸ਼ ਚੰਦਰਭਾਨ ਪਾਸੋਂ ਪਚਵੰਜਾ ਹਜ਼ਾਰ ਰੁਪਏ ਕੈਸ਼ ਇਕ ਚਾਂਦੀ ਦੀ ਮੁੰਦਰੀ ਅਤੇ ਰਜੀਵ ਵਰਮਾ ਪਾਸੋਂ ਪੈਂਹਠ ਹਜਾਰ ਰੁਪਏ ਅਤੇ ਇਕ ਸੋਨੇ ਦੀ ਮੁੰਦਰੀ ਸਮੇਤ ਇਕ ਚਾਂਦੀ ਦੀ ਮੁੰਦਰੀ ਬਰਾਮਦ ਕਰ ਇਨ੍ਹਾਂ ਖਿਲਾਫ਼ ਥਾਣਾ ਸਤਨਾਮਪੁਰਾ ਵਿਖੇ ਧਾਰਾ 327, 347, 365, 387,120 ਬੀ, 34 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦਾ ਮਾਸਟਰਮਾਈਂਡ ਰਾਜੀਵ ਸ਼ਰਮਾ ਵਾਸੀ ਹਦੀਆਬਾਦ ਫਗਵਾੜਾ ਹੈ। ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਗੈਂਗ ਪੰਡਤਾਂ ਨੂੰ ਟਾਰਗੇਟ ਕਰਕੇ ਆਪਣੇ ਜਾਲ ਵਿਚ ਫਸਾਉਂਦਾ ਸੀ ਅਤੇ ਇਨ੍ਹਾਂ ਦੇ ਜੋਤਿਸ਼ ਦੇ ਕੰਮ ਬੰਦ ਕਰਾਉਂਦਾ ਹੈ ਕਿਉਂਕਿ ਗੈਂਗ ਦਾ ਮਾਸਟਰ ਮਾਈਂਡ ਰਾਜੀਵ ਸ਼ਰਮਾ ਖ਼ੁਦ ਜੋਤਿਸ਼ ਦਾ ਕੰਮ ਕਰਦਾ ਹੈ ਅਤੇ ਆਪਣੇ ਕੰਮ ਨੂੰ ਪ੍ਰਫੁੱਲਤ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੈਂਗ ਵਿਚ ਇਕ ਔਰਤ ਜਲੰਧਰ ਅਤੇ ਦੂਜੀ ਔਰਤ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਜੋਕਿ ਇਹ ਔਰਤਾਂ ਮਾਨਵ ਨਗਰ ਹਦੀਆਬਾਦ ਫਗਵਾੜਾ ਵਿਖੇ ਮਕਾਨ ਲੈ ਕੇ ਉਕਤ ਆਰੋਪੀਆਂ ਨਾਲ ਮਿਲ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨਾਂ ਦੇ ਪੁਲਸ ਰਿਮਾਂਡ 'ਤੇ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਇਹ ਪਤਾ ਕੀਤਾ ਜਾਵੇਗਾ ਕਿ ਇਸ ਗੈਂਗ ਨੇ ਫਗਵਾੜਾ ਸਮੇਤ ਹੋਰ ਪੰਜਾਬ ਵਿਚ ਕਿੰਨੇ ਮਾਸੂਮ ਲੋਕਾਂ ਖ਼ਾਸਕਰ ਜੋਤਿਸ਼ ਦਾ ਕੰਮ ਕਰਨ ਵਾਲੇ ਪੰਡਤਾਂ ਨਾਲ ਗ਼ਲਤ ਕਾਰਾ ਕਰਦੇ ਹੋਏ ਉਨ੍ਹਾਂ ਨੂੰ ਬਲੈਕਮੇਲ ਕਰ ਫ਼ਿਰੌਤੀ ਮੰਗ ਜ਼ਬਰਦਸਤੀ ਪੈਸੇ ਅਤੇ ਹੋਰ ਸਾਮਾਨ ਵਸੂਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਦੌਰਾਨ ਇਹ ਵੀ ਪਤਾ ਕੀਤਾ ਜਾਵੇਗਾ ਕਿ ਇਸ ਗੈਂਗ ਵਿਚ ਹੋਰ ਕਿੰਨੇ ਇਨ੍ਹਾਂ ਦੇ ਸਾਥੀ ਸ਼ਾਮਲ ਹਨ ਅਤੇ ਇਹ ਬਲੈਕਮੇਲਿੰਗ ਦਾ ਕਾਲਾ ਕਾਰੋਬਾਰ ਕਿਥੇ-ਕਿਥੇ ਤਕ ਫੈਲਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ । ਲੋਕਾਂ ਵਿਚ ਇਹ ਮਾਮਲਾ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਕਾਂਗਰਸ ਦਾ ਹੱਲਾ ਬੋਲ, ਪੁਲਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਨੇਡਾ ਜਾਣ ਦੇ ਚੱਕਰ ’ਚ ਠੱਗਿਆ ਗਿਆ ਪਰਿਵਾਰ, ਇੰਝ ਕਰੇਗਾ ਏਜੰਟ ਸੋਚਿਆ ਨਾ ਸੀ
NEXT STORY