ਚੰਡੀਗੜ੍ਹ— ਤਿੰਨ ਸਾਲਾਂ ਮਾਸੂਮ ਅਨੰਦ ਕੁਮਾਰ ਦੁਨੀਆ ਤੋਂ ਜਾਂਦੇ-ਜਾਂਦੇ ਹੋਏ ਤਿੰਨ ਲੋਕਾਂ ਨੂੰ ਨਵੀਂ ਜਿੰਦਗੀ ਦੇ ਗਿਆ। ਪੀ.ਜੀ.ਆਈ. 'ਚ ਦਾਖਲ ਕੁਰਾਲੀ ਦੇ ਰਹਿਣ ਵਾਲੇ ਅਨੰਦ ਨੂੰ 24 ਅਗਸਤ ਨੂੰ ਡਾਕਟਰਾਂ ਨੇ ਬ੍ਰੇਨ ਡੈਡ ਐਲਾਨ ਕਰ ਦਿੱਤਾ ਤਾਂ ਉਸ ਦੇ ਮਾਤਾ ਪਿਤਾ ਨੇ ਅਨੰਦ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਅਨੰਦ ਦੇ ਲੀਵਰ ਅਤੇ ਕਿਡਨੀ ਨੂੰ ਟ੍ਰਾਂਸਪਲਾਂਟ ਕਰ ਕੇ ਤਿੰਨ ਗੰਭੀਰ ਮਰੀਜ਼ਾਂ ਦੀ ਜਾਨ ਬਚਾਈ ਗਈ। ਜਾਣਕਾਰੀ ਮੁਤਾਬਕ ਲੀਵਰ ਨੂੰ ਦਿੱਲੀ ਦੇ ਇੰਸਟੀਚਿਊਟ ਆਫ ਲਿਵਰ ਐਂਡ ਵਿਲਿਅਰੀ ਸਾਇੰਸੇਜ ਭੇਜਿਆ ਗਿਆ ਜਦਕਿ ਦੋਵੇਂ ਕਿਡਨੀ ਨੂੰ ਪੀ.ਜੀ.ਆਈ. 'ਚ ਹੀ ਦੋ ਲੋਕਾਂ ਨੂੰ ਟ੍ਰਾਂਸਪਲਾਂਟ ਕੀਤਾ ਗਿਆ।
ਕੁਰਾਲੀ ਦੇ ਅਸਰਾਂ ਦੇ ਨਿਵਾਸੀ ਰੋਹਿਤ ਕੁਮਾਰ ਦਾ ਤਿੰਨ ਸਾਲਾਂ ਬੇਟਾ ਅਨੰਦ ਕੁਮਾਰ ਬੀਤੇ 20 ਅਗਸਤ ਨੂੰ ਘਰ 'ਚ ਖੇਡਦੇ ਸਮੇਂ ਪੌੜੀਆਂ ਤੋਂ ਹੇਠਾ ਡਿੱਗ ਪਿਆ ਸੀ। ਇਸ ਦੇ ਨਾਲ ਉਸ ਦੇ ਸਰੀਰ 'ਤੇ ਕਾਫੀ ਡੂੰਘੀ ਸੱਟ ਲੱਗ ਗਈ। ਗੰਭੀਰ ਰੂਪ ਤੋਂ ਜ਼ਖਮੀ ਅਨੰਦ ਪਹਿਲਾਂ ਕੁਰਾਲੀ ਦੇ ਹੀ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਹਾਲਾਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਚੰਡੀਗੜ੍ਹ ਸੈਕਟਰ-16 ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ ਵੀ ਉਸ ਦੀ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ ਗਿਆ। ਜੀਵਨ ਅਤੇ ਮੌਤ ਨਾਲ ਲੜ ਰਹੇ ਮਾਸੂਮ ਅਨੰਦ ਦੇ ਸਾਹ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇ ਬੰਦ ਹੋ ਗਏ ਜਦੋਂ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈਡ ਐਲਾਨ ਕਰ ਦਿੱਤਾ।
ਚੋਰਾਂ ਇਕੋ ਰਾਤ ਲਾਈ 6 ਦੁਕਾਨਾਂ ’ਚ ਸੰਨ੍ਹ
NEXT STORY