ਪੱਟੀ (ਸੌਰਭ) - ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਜਵੰਦਾ ਕਲਾਂ ਵਾਸੀ ਦੋ ਨੌਜਵਾਨ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਜੋ ਆਪਣੀ ਭੂਆ ਨੂੰ ਮਿਲਣ ਲਈ ਬਹਾਮਣੀਵਾਲਾ ਪਿੰਡ ਆਏ ਸਨ। ਉੱਥੋਂ ਹੀ ਉਹ ਆਪਣੀ ਭੂਆ ਦੇ ਲੜਕੇ ਅਜੇਪਾਲ ਪੁੱਤਰ ਬਲਵਿੰਦਰ ਸਿੰਘ, ਧਰਮਵੀਰ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਬਹਾਮਣੀ ਵਾਲਾ ਨਾਲ ਘਰ ਕੁਝ ਖਾਣ ਲਈ ਬਾਹਰ ਆਏ ਅਤੇ ਗਲਤੀ ਨਾਲ ਜ਼ਹਿਰੀਲੀ ਵਸਤੂ ਖਾ ਲਈ। ਇਸ ਦੌਰਾਨ ਤਿੰਨਾਂ ਦੀ ਹਾਲਤ ਵਿਗੜ ਗਈ, ਜਿਸ ’ਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪੱਟੀ ਲਿਆਂਦਾ ਗਿਆ।
ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ
ਡਾਕਟਰਾਂ ਵਲੋਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਤਰਨਤਾਰਨ ਵਿਖੇ ਰੈਫਰ ਕਰ ਦਿੱਤਾ, ਜਿਥੋਂ ਉਨ੍ਹਾਂ ਨੂੰ ਅੱਗੇ ਗੁਰੂ ਨਾਨਕ ਦੇਵ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਤੇ ਅਜੇਪਾਲ ਸਿੰਘ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਥਾਣਾ ਸਿਟੀ ਪੱਟੀ ਵਲੋਂ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਗੁਰਸੇਵਕ ਸਿੰਘ ਦੇ ਸੰਸਕਾਰ ਮੌਕੇ ਉਸ ਮਹੌਲ ਗੰਮਗੀਨ ਹੋ ਗਿਆ, ਜਦ ਮਾਪਿਆ ਨੇ ਆਪਣੇ 18 ਸਾਲਾ ਪੁੱਤਰ ਨੂੰ ਸਿਰ ’ਤੇ ਸਿਹਰਾ ਬੰਨ੍ਹ ਕੇ ਅਲਵਿਦਾ ਕੀਤਾ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਇਸ ਸਬੰਧੀ ਜਦ ਥਾਣਾ ਸਿਟੀ ਪੱਟੀ ਦੇ ਮੁੱਖੀ ਐੱਸ.ਆਈ ਬਲਜਿੰਦਰ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲਦਿਆਂ ਜੂਸ ਬਾਰ, ਠੇਕਾ ਸ਼ਰਾਬ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਤਿੰਨੇ ਨੌਜਵਾਨਾਂ ਨੇ ਘਰ ਜਾ ਕੇ ਚਿਕਨ ਵੀ ਖਾਧਾ ਸੀ ਪਰ ਅਜੇ ਕੁਝ ਵੀ ਜਾਣਕਾਰੀ ਨਹੀਂ ਮਿਲ ਸਕੀ।
ਇਸ ਗੁਰਦੁਆਰਾ ਸਾਹਿਬ 'ਚ ਲਾਵਾਂ ਲੈਣਗੇ 'ਭਗਵੰਤ ਮਾਨ', ਤਸਵੀਰਾਂ 'ਚ ਦੇਖੋ ਕੀ ਹੋ ਰਹੀਆਂ ਤਿਆਰੀਆਂ
NEXT STORY