ਗੁਰਦਾਸਪੁਰ, (ਵਿਨੋਦ)- ਸਟੇਟ ਬੈਂਕ 'ਚ ਏ. ਟੀ. ਐੱਮ. ਰਾਹੀਂ ਪੈਸੇ ਜਮ੍ਹਾ ਕਰਵਾਉਣ ਦੇ ਨਾਂ 'ਤੇ ਇਕ ਔਰਤ ਨਾਲ ਨੌਸਰਬਾਜ਼ ਨੇ ਠੱਗੀ ਮਾਰ ਕੇ ਉਸ ਦੇ 30 ਹਜ਼ਾਰ ਰੁਪਏ ਉਡਾ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਧੂ ਬਾਲਾ ਪਤਨੀ ਪਵਨ ਕੁਮਾਰ ਨਿਵਾਸੀ ਗੀਤਾ ਭਵਨ ਰੋਡ ਨੇ ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਦਾ ਦਵਾਈਆਂ ਦਾ ਕਾਰੋਬਾਰ ਹੈ, ਜਿਸ ਕਾਰਨ ਉਹ ਆਪਣੇ ਖਾਤੇ 'ਚੋਂ ਕਿਸੇ ਦੂਜੇ ਖਾਤੇ 'ਚ ਪੈਸੇ ਜਮ੍ਹਾ ਕਰਵਾਉਣ ਲਈ ਭਾਰਤੀ ਸਟੇਟ ਬੈਂਕ 'ਚ ਗਈ ਸੀ। ਜਿਥੇ ਪੈਸੇ ਜਮ੍ਹਾ ਕਰਨ ਵਾਲੇ ਸਬੰਧਤ ਕਰਮਚਾਰੀ ਨੇ ਭੀੜ ਜ਼ਿਆਦਾ ਹੋਣ ਕਾਰਨ ਬੈਂਕ ਦੇ ਅੰਦਰ ਲੱਗੀ ਏ. ਟੀ. ਐੱਮ. 'ਚੋਂ ਪੈਸੇ ਜਮ੍ਹਾ ਕਰਵਾਉਣ ਦੀ ਗੱਲ ਕਹੀ।
ਔਰਤ ਨੇ ਦੱਸਿਆ ਕਿ ਉਥੇ ਪਹਿਲਾਂ ਤੋਂ ਹੀ ਇਕ ਨੌਜਵਾਨ ਬਾਕੀ ਲੋਕਾਂ ਦੀ ਮਦਦ ਕਰ ਰਿਹਾ ਸੀ, ਜਿਸ ਨੇ ਉਨ੍ਹਾਂ ਦੇ ਪੈਸੇ ਮਸ਼ੀਨ ਵਿਚ ਜਮ੍ਹਾ ਕਰਵਾਉਣ ਦੀ ਗੱਲ ਕਹੀ। ਉਸ ਨੇ ਮਸ਼ੀਨ ਵਿਚ ਪੈਸੇ ਪਾਉਣ ਤੋਂ ਬਾਅਦ ਔਰਤ ਨੂੰ ਰਸੀਦ ਵੀ ਦੇ ਦਿੱਤੀ ਪਰ ਪੈਸੇ ਜਿਸ ਜਗ੍ਹਾ 'ਤੇ ਜਮ੍ਹਾ ਹੋਣੇ ਸੀ, ਉਥੇ ਨਹੀਂ ਹੋ ਸਕੇ। ਕੁਝ ਦਿਨ ਬਾਅਦ ਜਦ ਔਰਤ ਦੁਬਾਰਾ ਬੈਂਕ ਵਿਚ ਗਈ ਤਾਂ ਪਤਾ ਲੱਗਾ ਕਿ ਨੌਸਰਬਾਜ਼ ਨੇ ਉਸ ਦੇ ਪੈਸੇ ਮਸ਼ੀਨ 'ਚੋਂ ਦੁਬਾਰਾ ਕੱਢ ਲਏ ਸਨ। ਘਟਨਾ ਬਾਰੇ 'ਚ ਜਦ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਿਸਟਮ ਨੂੰ ਚੈੱਕ ਕਰਨ ਦੀ ਗੱਲ ਕਹਿੰਦੇ ਹੋਏ ਕਰੀਬ 25 ਦਿਨਾਂ ਬਾਅਦ ਚੰਡੀਗੜ੍ਹ ਹੈੱਡ ਆਫਿਸ ਤੋਂ ਸੀ. ਡੀ. ਮੰਗਵਾਈ, ਜਿਸ ਵਿਚ ਪੈਸੇ ਕੱਢਣ ਵਾਲਾ ਦੋਸ਼ੀ ਕੈਦ ਸੀ। ਇਸ ਮਾਮਲੇ 'ਚ ਧਰਮਜੀਤ ਸਿੰਘ ਏ. ਐੱਸ. ਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਟੇਰੇ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਸੁੱਟ ਕੇ ਹੋਏ ਫ਼ਰਾਰ
NEXT STORY