ਕਾਹਨੂੰਵਾਨ, (ਸੁਨੀਲ)- ਬੀਤੀ ਸ਼ਾਮ ਪਿੰਡ ਨੈਨੇਕੋਟ ਨੇੜੇ ਦੋ ਸ਼ੱਕੀ ਲੁਟੇਰੇ ਪੁਲਸ ਦੀ ਮੁਸਤੈਦੀ ਕਾਰਨ ਆਪਣਾ ਮੋਟਰਸਾਈਕਲ ਸੁੱਟ ਕੇ ਮੌਕੇ ਤੋਂ ਰਫ਼ੂ ਚੱਕਰ ਹੋ ਗਏ। ਪਿੰਡ ਦੇ ਸਰਪੰਚ ਮਲਕੀਤ ਸਿੰਘ ਬਿੱਲਾ ਨੇ ਦੱਸਿਆ ਕਿ ਕੱਲ ਸ਼ਾਮ ਦੇ ਵਕਤ ਪਿੰਡ ਤੋਂ ਵੜੈਚਾਂ ਵਾਲੇ ਪਾਸੇ ਦੋ ਸ਼ੱਕੀ ਵਿਅਕਤੀ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਿੰਡ ਨੈਨੇਕੋਟ ਦੇ ਅੱਡੇ 'ਤੇ ਕਿਸੇ ਵਿਅਕਤੀ ਨੂੰ ਲੁੱਟਣ ਦੀ ਨੀਅਤ ਨਾਲ ਖੜ੍ਹੇ ਸਨ। ਇਸ ਸਮੇਂ ਮੌਕੇ ਉਤੇ ਪਹੁੰਚ ਕੇ ਇਕ ਪੁਲਸ ਮੁਲਾਜ਼ਮ ਵੱਲੋਂ ਵੰਗਾਰੇ ਜਾਣ 'ਤੇ ਉਕਤ ਲੁਟੇਰੇ ਆਪਣੇ ਮੋਟਰਸਾਈਕਲ ਉਤੇ ਭੱਜ ਨਿਕਲੇ। ਪਿੰਡ ਨੈਨੇਕੋਟ ਦੇ ਸੀਨੀਅਰ ਸੈਕੰਡਰੀ ਸਕੂਲ ਨੇੜੇ ਕੁਲਦੀਪ ਸਿੰਘ ਦੇ ਘਰ ਨਾਲ ਉਕਤ ਲੁਟੇਰੇ ਮੋਟਰਸਾਈਕਲ ਸਮੇਤ ਖੇਤਾਂ ਵਿਚ ਡਿੱਗ ਪਏ । ਇਸ ਮੌਕੇ ਕੁਝ ਪਿੰਡ ਵਾਸੀ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਪਰ ਲੁਟੇਰੇ ਮੋਟਰਸਾਈਕਲ ਛੱਡ ਕੇ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਮੋਟਰਸਾਈਕਲ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਐੱਸ. ਐੱਚ. ਓ ਕਾਹਨੂੰਵਾਨ ਨੇ ਦੱਸਿਆ ਕੇ ਇਹ ਮੋਟਰਸਾਈਕਲ ਵੀ ਸ਼ੱਕੀ ਜਾਪਦਾ ਹੈ। ਇਸ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਐਡਵੋਕੇਟ ਕਪਿਲ ਚੁੱਘ 'ਤੇ ਨਾਜਾਇਜ਼ ਪਰਚਾ : ਤਹਿਸੀਲ ਕੰਪਲੈਕਸ ਵਿਚ ਹੋਈ ਹੜਤਾਲ
NEXT STORY