ਸੰਗਰੂਰ, (ਸਿੰਗਲਾ)— ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਚਲਦਿਆਂ ਵੱਖ-ਵੱਖ ਸੂਬਿਆਂ ਦੇ ਸੈਂਕੜੇ ਨੌਜਵਾਨ ਇਨੀਂ ਦਿਨੀਂ ਵਿਸ਼ਵ ਦੇ ਕਈ ਦੇਸ਼ਾਂ 'ਚ ਭਾਰਤ ਵਾਪਸੀ ਦੀ ਗੁਹਾਰ ਲਗਾ ਰਹੇ ਹਨ, ਪਰ ਦੇਸ਼ ਦੀ ਸਥਿਤੀ ਕੋਰੋਨਾ ਕਰਕੇ ਗੰਭੀਰ ਬਣੀ ਹੋਈ ਹੈ। ਇਸ ਤਰ੍ਹਾਂ ਦਾ ਮਾਮਲਾ ਮਲੇਸ਼ੀਆਂ 'ਚ ਫਸੇ ਨੌਜਵਾਨਾਂ ਦਾ ਸਾਹਮਣੇ ਆਇਆ ਹੈ। ਇਸ ਸਬੰਧੀ ਲਖਵਿੰਦਰ ਸਿੰਘ ਰਾਏਸਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ 16 ਮਾਰਚ ਨੂੰ ਮਲੇਸ਼ੀਆ ਲਈ ਗਿਆ ਸੀ, ਪਰ ਕੋਰੋਨਾ ਵਾਇਰਸ ਕਰਕੇ ਉਨ੍ਹਾਂ ਨੂੰ ਮਲੇਸ਼ੀਆ ਵਿਖੇ ਏਅਰਪੋਰਟ 'ਤੇ ਹੀ ਰੋਕ ਲਿਆ ਤੇ ਉਨ੍ਹਾਂ ਦੇ ਮੋਬਾਇਲ ਵਗੈਰਾ ਜਮ੍ਹਾ ਕਰਵਾ ਲਏ, ਜਦੋਂ ਤਿੰਨ-ਚਾਰ ਦਿਨਾਂ ਬਾਅਦ ਉਨ੍ਹਾਂ ਦੀ ਆਪਣੇ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਸੀ ਚੰਨਣਵਾਲ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ਜ਼ਿਲ੍ਹਾ ਨਾਲ ਸਬੰਧਤ ਨੌਜਵਾਨ ਜਗਦੇਵ ਸਿੰਘ ਨਾਲ ਗੱਲਬਾਤ ਹੋਈ ਤਾਂ ਉਸ ਨੇ ਆਪਣੀ ਦਰਦ ਭਰੀ ਕਹਾਣੀ ਉਨ੍ਹਾਂ ਨੂੰ ਦੱਸੀ। ਜਿਸ ਤੋਂ ਬਾਅਦ ਲਖਵਿੰਦਰ ਸਿੰਘ ਰਾਏਸਰ ਨੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਕੀਤਾ ਤੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ।
ਇਸ ਸਬੰਧੀ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਤਰੁੰਤ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨਾਲ ਸੰਪਰਕ ਕਰਕੇ ਮਲੇਸ਼ੀਆ 'ਚ ਫਸੇ ਨੌਜਵਾਨਾਂ ਨੂੰ ਮੁੜ ਵਤਨ ਵਾਪਸੀ ਲਈ ਯਤਨ ਸ਼ੁਰੂ ਕੀਤਾ। ਸ਼੍ਰੀ ਢੀਡਸਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਲੇਸ਼ੀਆ 'ਚ ਫਸੇ ਨੌਜਾਵਨ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਤੇ ਉਨ੍ਹਾਂ ਨੂੰ ਮਲੇਸ਼ੀਆ ਵਿਖੇ ਏਅਰਪੋਰਟ ਦੇ ਹੋਲਡਿੰਗ ਰੂਮ 'ਚ ਰੱਖਿਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਖਾਣ-ਪੀਣ ਦਾ ਚੰਗਾ ਪ੍ਰਬੰਧ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਭਾਰਤ ਵਾਪਸੀ ਲਈ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕੀਤੀ ਗਈ।
ਸ਼੍ਰੀ ਢੀਂਡਸਾ ਨੇ ਦੱਸਿਆ ਕਿ ਹੁਣ ਇਹ 35 ਦੇ ਕਰੀਬ ਨੌਜਵਾਨ ਚੇਨਈ ਵਿਖੇ ਪੁੱਜ ਗਏ ਹਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਲਈ ਚੇਨਈ ਵਿਖੇ ਰੱਖਿਆ ਗਿਆ ਹੈ ਤੇ ਨੌਜਵਾਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਉਸ ਤੋਂ ਬਾਅਦ ਇਹ ਸਾਰੇ ਨੌਜਵਾਨ ਆਪਣੇ ਘਰਾਂ ਨੂੰ ਵਾਪਸ ਆ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅਜੇ 200 ਤੋਂ 250 ਤੱਕ ਲੋਕ ਹੋਰ ਮਲੇਸ਼ੀਆ ਏਅਰਪੋਰਟ ਤੇ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਲਈ ਜਸਦੀਪ ਸਿੰਘ ਮਲੇਸ਼ੀਆਂ ਅਤੇ ਲੋਹਕਰਚੇਨ ਮਲੇਸ਼ੀਆਂ ਵੱਲੋਂ ਨਿੱਗਰ ਯੋਗਦਾਨ ਪਾਇਆ ਗਿਆ ਹੈ।
ਢੀਂਡਸਾ ਦਾ ਕੀਤਾ ਧੰਨਵਾਦ
ਚੇਨਈ ਪੁੱਜੇ ਇਨ੍ਹਾਂ ਨੌਜਵਾਨਾਂ ਨੇ ਇਕ ਵੀਡੀਓ ਰਾਹੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਤੋਂ ਇਲਾਵਾ ਮਲੇਸ਼ੀਆ ਦੇ ਸਾਥੀਆਂ ਤੇ ਭਾਰਤੀ ਅੰਬੈਸੀ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਇਕ ਹਫਤੇ ਬਾਅਦ ਉਨ੍ਹਾਂ ਦੀ ਵਤਨ ਵਾਪਸੀ ਹੋਈ ਹੈ। ਇਨ੍ਹਾਂ ਨੌਜਵਾਨਾਂ ਦੇ ਵਤਨ ਵਾਪਸ ਆ ਜਾਣ ਨਾਲ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਹੈ।
ਪੰਜਾਬ ‘ਚ ਕੋਰੋਨਾ ਦਾ ਖੌਫ, ਪਿੰਡਾਂ ‘ਚ ਲੱਗਣ ਲੱਗੇ ਇਹ ਪੋਸਟਰ
NEXT STORY